ਫਰਜੀ ਖਬਰਾਂ ''ਤੇ ਰੋਕ ਲਗਾਉਣ ਲਈ ਫੇਸਬੁੱਕ ਨੇ ਇਸ ਕੰਪਨੀ ਨਾਲ ਕੀਤਾ ਕਰਾਰ

04/17/2018 2:59:05 AM

ਨਵੀਂ ਦਿੱਲੀ— ਡਾਟਾ ਲੀਕ ਮਾਮਲੇ 'ਚ ਚਾਰੇ ਪਾਸਿਓ ਵਿਵਾਦਾਂ 'ਚ ਘਿਰੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਹੁਣ ਹਰ ਕਦਮ ਧਿਆਨ ਨਾਲ ਚੁੱਕ ਰਹੀ ਹੈ। ਖਾਸਕਰ ਭਾਰਤ ਦੇ ਮਾਮਲੇ 'ਚ, ਕਿਉਂਕਿ ਫੇਸਬੁੱਕ ਦੇ ਸਭ ਤੋਂ ਜ਼ਿਆਦਾ ਯੂਜ਼ਰ ਭਾਰਤ 'ਚ ਹੀ ਹਨ। ਇਸ ਦੇ ਮੱਦੇਨਜ਼ਰ ਫੇਸਬੁੱਕ ਨੇ ਇਕ ਹੋਰ ਅਹਿਮ ਕਦਮ ਚੁੱਕਿਆ ਹੈ। ਫੇਸਬੁੱਕ ਨੇ ਫਰਜੀ ਖਬਰਾਂ 'ਤੇ ਰੋਕ ਲਗਾਉਣ ਲਈ ਬੂਮ ਕੰਪਨੀ ਨਾਲ ਕਰਾਰ ਕੀਤਾ ਹੈ।
ਬੂਮ ਫੇਸਬੁੱਕ 'ਤੇ ਆਉਣ ਵਾਲੀ ਸਾਮਾਚਾਰ ਦੀ ਸਮੀਖਿਆ ਕਰੇਗੀ ਤੇ ਉਸ ਦੇ ਤੱਥਾਂ ਦੀ ਜਾਂਚ ਤੇ ਪ੍ਰਮਾਣਿਕਤਾ ਦਾ ਮੁਲਾਂਕਣ ਕਰੇਗੀ। ਫੇਸਬੁੱਕ ਨੇ ਕਿਹਾ ਕਿ ਉਸ ਨੇ ਸੁਤੰਤਰ ਡਿਜੀਟਲ ਪੱਤਰਕਾਰੀ ਦੀ ਪਹਿਲ ਦੇ ਤਹਿਤ ਬੂਮ ਨਾਲ ਕਰਾਰ ਕਰਕੇ ਕਰਨਾਟਕ 'ਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਰਨਾਟਕ 'ਚ 12 ਮਈ ਨੂੰ ਵਿਧਾਨ ਸਭਾ ਚੋਣ ਹੋਣੀਆਂ ਹਨ।
ਫੇਸਬੁੱਕ ਨੇ ਬਲਾਗ ਪੋਸਟ 'ਚ ਕਿਹਾ ਕਿ ਭਾਰਤ 'ਚ ਇਹ ਪ੍ਰੋਗਰਾਮ ਸਾਡੇ ਮੰਚ 'ਤੇ ਫਰਜੀ ਸਮਾਚਾਰ ਨੂੰ ਫੈਲਣ ਤੋਂ ਰੋਕਣ ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਹੈ। ਫੇਸਬੁੱਕ ਨੇ ਅਜਿਹੀ ਪਹਿਲ ਫਰਾਂਸ, ਇਟਲੀ, ਨੀਦਰਲੈਂਡ, ਜਰਮਨੀ, ਮੈਕਸੀਕੋ, ਇੰਡੋਨੇਸ਼ੀਆ ਤੇ ਅਮਰੀਕਾ 'ਚ ਵੀ ਸ਼ੁਰੂ ਕੀਤੀ ਹੈ। ਬੂਮ ਸੋਸ਼ਲ ਮੀਡੀਆ ਜਾਂ ਹੋਰ ਜਾਂ ਹੋਰ ਥਾਂਵਾਂ 'ਤੇ ਚੱਲ ਰਹੀਆਂ ਖਬਰਾਂ ਦੇ ਤੱਥਾਂ ਦੀ ਜਾਂਚ-ਪੜਤਾਲ ਕਰਕੇ ਪਤਾ ਲਗਾਉਂਦੀ ਹੈ ਕਿ ਉਹ ਫਰਜੀ ਖਬਰ ਹੈ ਜਾਂ ਨਹੀਂ।


Related News