ਫੇਸਬੁੱਕ ਦੀ ਵੱਡੀ ਕਾਰਵਾਈ: ਕੋਰੋਨਾ ਵੈਕਸੀਨ ਨੂੰ ਲੈ ਕੇ ਅਫ਼ਵਾਹਾਂ ਫੈਲਾਉਣ ਵਾਲੇ ਦਰਜਨਾਂ ਪੇਜ ਕੀਤੇ ਡਿਲੀਟ
Thursday, Aug 19, 2021 - 02:18 PM (IST)
ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਅਫ਼ਵਾਹਾਂ ਵੀ ਖੂਬ ਤੇਜ਼ੀ ਨਾਲ ਫੈਲ ਰਹੀਆਂ ਹਨ। ਆਏ ਦਿਨ ਕੋਰੋਨਾ ਨੂੰ ਲੈ ਕੇ, ਵੈਕਸੀਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀਆਂ ਸ਼ੇਅਰ ਹੋ ਰਹੀਆਂ ਹਨ। ਫੇਸਬੁੱਕ, ਟਵਿਟਰ ਅਤੇ ਗੂਗਲ ਵਰਗੀਆਂ ਦਿੱਗਜ ਕੰਪਨੀਆਂ ਇਨ੍ਹਾਂ ਗਲਤ ਸੂਚਨਾਵਾਂ ਨਾਲ ਲੜਨ ਲਈ ਲਗਾਤਾਰ ਕੋਸ਼ਿਸ਼ ਵੀ ਕਰ ਰਹੀਆਂ ਹਨ ਪਰ ਇਨ੍ਹਾਂ ’ਤੇ ਅਜੇ ਤਕ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਸਕੀ।
ਇਹ ਵੀ ਪੜ੍ਹੋ– JioPhone Next ਦੀ ਕੀਮਤ ਦਾ ਹੋਇਆ ਖੁਲਾਸਾ, ਇੰਨੇ ਪੈਸੇ ਦੇ ਕੇ ਘਰ ਲਿਆ ਸਕੋਗੇ ਫੋਨ
ਹੁਣ ਫੇਸਬੁੱਕ ਨੇ ਵੱਡੀ ਕਾਰਵਾਈ ਕਰਦੇ ਹੋਏ ਕੋਰੋਨਾ ਵੈਕਸੀਨ ਨੂੰ ਲੈ ਕੇ ਗਲਤ ਜਾਣਕਾਰੀ ਸ਼ੇਅਰ ਕਰਨ ਵਾਲੇ ਦਰਜਨਾਂ ਫੇਸਬੁੱਕ ਪੇਜਾਂ ਨੂੰ ਆਪਣੇ ਪਲੇਟਫਾਰਮ ਤੋਂ ਡਿਲੀਟ ਕਰ ਦਿੱਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਟਿਊਬ, ਟਵਿਟਰ, ਫੇਸਬੁੱਕ ਅਤੇ ਗੂਗਲ ਵਰਗੀਆਂ ਕੰਪਨੀਆਂ ਨੂੰ ਕੋਰੋਨਾ ਅਤੇ ਵੈਕਸੀਨ ਬਾਰੇ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਲਈ ਕਿਹਾ ਹੈ।
ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ
ਹਾਲ ਹੀ ’ਚ ਸੈਂਟਰ ਫਾਰ ਕਾਊਂਟਰਿੰਗ ਡਿਜਟਲ ਹੇਟ (CCDH) ਨੇ 12 ਅਜੇ ਫੇਸਬੁੱਕ ਪੇਜਾਂ ਦੀ ਪਛਾਣ ਕੀਤੀ ਸੀ ਜੋ ਕਿ ਵੈਕਸੀਨ ਨੂੰ ਲੈ ਕੇ ਲਗਾਤਾਰ ਗਲਤ ਜਾਣਕਾਰੀ ਸ਼ੇਅਰ ਕਰ ਰਹੇ ਸਨ। ਇਸ ਰਿਪੋਰਟ ਤੋਂ ਬਾਅਦ ਫੇਸਬੁੱਕ ਨੇ ਕਿਹਾ ਹੈ ਕਿ ਉਸ ਨੇ ਤਿੰਨ ਦਰਜਨ ਅਜਿਹੇ ਪੇਜ ਡਿਲੀਟ ਕੀਤੇ ਹਨ ਜੋ ਵੈਕਸੀਨ ਨੂੰ ਲੈ ਕੇ ਗਲਤ ਜਾਣਕਾਰੀ ਸ਼ੇਅਰ ਕਰ ਰਹੇ ਸਨ। ਇਨ੍ਹਾਂ ’ਚ ਕੁਝ ਅਕਾਊਂਟ ਇੰਸਟਾਗ੍ਰਾਮ ਦੇ ਵੀ ਸਨ।
ਫੇਸਬੁੱਕ ਮੁਤਾਬਕ, ਇਨ੍ਹਾਂ ਤਿੰਨ ਦਰਜਨ ਪੇਜਾਂ ਨੂੰ 12 ਲੋਕ ਹੈਂਡਲ ਕਰ ਰਹੇ ਸਨ, ਇਨ੍ਹਾਂ ਲੋਕਾਂ ’ਤੇ ਵੀ ਕਾਰਵਾਈ ਕੀਤੀ ਗਈ ਹੈ। ਹਾਲ ਹੀ ’ਚ ਵੈਕਸੀਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਪੋਸਟ ਸ਼ੇਅਰ ਕੀਤੇ ਗਏ ਸਨ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਇਹ ਵੈਕਸੀਨ ਜਨਾਨੀਆਂ ਦੀ ਪ੍ਰਜਨਨ ਸਮਰੱਥਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਇਹ ਵੀ ਪੜ੍ਹੋ– ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ