ਇਸ ਵਾਇਰਸ ਕਾਰਨ ਤੇਜ਼ੀ ਨਾਲ ਫੈਲ ਰਿਹੈ 'ਆਈ ਫਲੂ' AIIMS ਨੇ ਬਚਾਅ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
Friday, Jul 28, 2023 - 04:03 PM (IST)
ਨਵੀਂ ਦਿੱਲੀ- ਦੇਸ਼ ਦੇ ਕਈ ਸੂਬਿਆਂ 'ਚ ਇਨ੍ਹੀ ਦਿਨੀਂ 'ਆਈ ਫਲੂ' ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਆਈ ਫਲੂ ਦੇ ਮਾਮਲੇ ਜ਼ਿਆਦਾ ਹਨ। ਉਥੇ ਹੀ ਦਿੱਲੀ ਏਮਜ਼ ਦੀ ਰਿਸਰਚ 'ਚ ਸਾਹਮਣੇ ਆਇਆ ਹੈ ਕਿ ਇਸ ਵਾਰ ਮਾਮਲੇ ਜ਼ਿਆਦਾ ਕਿਉਂ ਆ ਰਹੇ ਹਨ। ਏਮਜ਼ ਦੀ ਰਿਸਰਚ ਮੁਤਾਬਕ, ਐਡੀਨੋਵਾਇਰਸ ਕਾਰਨ ਆਈ ਫਲੂ ਦੇ ਮਾਮਲਿਆਂ 'ਚ ਇੰਨਾ ਵਾਧਾ ਹੋ ਰਿਹਾ ਹੈ। ਐਡੀਨੋਵਾਇਰਸ ਕਾਫੀ ਖਤਰਨਾਕ ਹੁੰਦਾ ਹੈ। ਇਸ ਕਾਰਨ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਨਫੈਕਸ਼ਨ ਵੀ ਹੁੰਦਾ ਹੈ। ਇਹ ਵਾਇਰਸ ਫੇਫੜਿਆਂ ਨੂੰ ਪੀ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ– ਸ਼ਰਮਨਾਕ! ਅਨੁਸੂਚਿਤ ਜਾਤੀ ਦੀ ਔਰਤ ਨੂੰ ਨਗਨ ਅਵਸਥਾ 'ਚ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ
ਏਮਜ਼ ਦੀ ਰਿਸਰਚ ਮੁਤਾਬਕ, ਆਈ ਫਲੂ ਦੇ 80 ਫੀਸਦੀ ਮਰੀਜ਼ਾਂ 'ਚ ਐਡੀਨੋਵਾਇਰਸ ਮਿਲਿਆ ਹੈ। ਕਮਜ਼ੋਰ ਇਮਿਊਨਿਟੀ ਵਾਲਿਆਂ ਨੂੰ ਆਸਾਨੀ ਨਾਲ ਸ਼ਿਕਾਰ ਬਣਾਉਂਦਾ ਹੈ। ਹਾਲਾਂਕਿ, ਇਹ ਨਵਾਂ ਵਾਇਰਸ ਨਹੀਂ ਹੈ। ਹਰ ਸਾਲ ਮੀਂਹ ਦੇ ਮੌਸਮ 'ਚ ਇਹ ਐਕਟਿਵ ਹੁੰਦਾ ਹੈ ਕਿਉਂਕਿ ਉਦੋਂ ਤਾਪਮਾਨ 'ਚ ਨਮੀਂ ਹੁੰਦੀ ਹੈ ਪਰ ਇਸ ਵਾਰ ਕਈ ਸੂਬਿਆਂ 'ਚ ਆਏ ਹੜ੍ਹ ਕਾਰਨ ਇਸਦੇ ਮਾਮਲੇ ਵੱਧ ਰਹੇ ਹਨ। ਏਮਜ਼ ਦੇ ਆਰ.ਪੀ. ਸੈਂਟਰ ਦੇ ਮੁਖੀ ਡਾਕਟਰ ਜੇ.ਐੱਸ. ਤਿਤਿਆਲ ਮੁਤਾਬਕ, ਇਸ ਵਾਰ ਵੱਡੀ ਗਿਣਤੀ 'ਚ ਆਈ ਫਲੂ ਦੇ ਮਰੀਜ਼ ਆ ਰਹੇ ਹਨ ਅਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹਲਕੇ ਲੱਛਣ ਦਿਸਣ 'ਤੇ ਵੀ ਇਸਨੂੰ ਇਗਨੋਰ ਨਾ ਕਰੋ। ਲੋਕਾਂ ਨੂੰ ਸਲਾਹ ਹੈ ਕਿ ਉਹ ਆਈ ਫਲੂ ਦੇ ਲੱਛਣ ਦਿਸਣ 'ਤੇ ਸਾਵਧਾਨੀ ਵਰਤਣ।
ਦਿੱਲੀ ਦੇ ਲੋਕਨਾਇਕ ਹਸਪਤਾਲ, ਜੀ.ਟੀ.ਬੀ., ਸੰਜੇ ਗਾਂਧੀ ਹਸਪਤਾਲ ਸਣੇ ਏਮਜ਼ ਦੀ ਓ.ਪੀ.ਡੀ. 'ਚ ਹਰ ਦਿਨ 100 ਤੋਂ ਜ਼ਿਆਦਾ ਆਈ ਫਲੂ ਦੇ ਮਾਮਲੇ ਆ ਰਹੇ ਹਨ। ਹਾਲਾਂਕਿ, ਇਹ ਹਰ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਪਰ ਬੱਚੇ ਇਸ ਨਾਲ ਜ਼ਿਆਦਾ ਪੀੜਤ ਹੋ ਰਹੇ ਹਨ।
ਇਹ ਵੀ ਪੜ੍ਹੋ– ਦਿੱਲੀ 'ਚ ਦਿਨ-ਦਿਹਾੜੇ ਕਾਲਜ ਦੇ ਬਾਹਰ ਕੁੜੀ ਦੇ ਸਿਰ 'ਤੇ ਰਾਡ ਮਾਰ ਕੇ ਉਤਾਰਿਆ ਮੌਤ ਦੇ ਘਾਟ
ਆਈ ਫਲੂ ਤੋਂ ਇੰਝ ਕਰੋ ਅੱਖਾਂ ਦਾ ਬਚਾਅ
ਅੱਖਾਂ ਨੂੰ ਵਾਰ-ਵਾਰ ਨਾ ਛੂਹੋ
ਕੁਝ ਸਮੇਂ ਬਾਅਦ ਆਪਣੇ ਹੱਥ ਧੋਂਦੇ ਰਹੋ
ਇਨਫੈਕਟਿਡ ਵਿਅਕਤੀ ਨੂੰ ਆਪਣਾ ਤੋਲੀਆ ਤੇ ਰੁਮਾਲ ਨਾ ਛੂਹਣ ਦਿਓ
ਦਿਨ 'ਚ ਦੋ-ਚਾਰ ਵਾਰ ਅੱਖਾਂ ਧੋਵੋ
ਜੇਕਰ ਅੱਖਾਂ 'ਚੋਂ ਪਾਣੀ ਨਿਕਲ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਲਓ
ਡਾਕਟਰ ਦੀ ਸਲਾਹ ਤੋਂ ਬਿਨਾਂ ਅੱਖਾਂ 'ਚ ਕੋਈ ਦਵਾਈ ਨਾ ਪਾਓ
ਇਹ ਵੀ ਪੜ੍ਹੋ– ਰੀਲਜ਼ ਬਣਾਉਣ ਦਾ ਅਜੀਬ ਸ਼ੌਂਕ! ਜੋੜੇ ਨੇ iPhone ਖ਼ਰੀਦਣ ਲਈ ਵੇਚ ਦਿੱਤਾ 8 ਮਹੀਨਿਆਂ ਦਾ ਬੱਚਾ