ਕਸ਼ਮੀਰ ’ਚ ਕੜਾਕੇ ਦੀ ਠੰਡ, ਜੰਮ ਗਈ ਡਲ ਝੀਲ

Friday, Dec 23, 2022 - 05:34 AM (IST)

ਜੰਮੂ (ਉਦੈ)- ਕਸ਼ਮੀਰ ਵਿਚ ਚਿੱਲੇ ਕਲਾਂ ਦੌਰਾਨ ਪੈ ਰਹੀ ਕੜਾਕੇ ਦੀ ਠੰਡ ਵਿਚ ਵਿਸ਼ਵ ਪ੍ਰਸਿੱਧ ਡਲ ਝੀਲ ਦੀ ਉਪਰੀ ਸਤ੍ਹਾ ’ਤੇ ਬਰਫ ਜੰਮ ਗਈ ਹੈ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਮਾਈਨਸ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਔਸਤ ਤਾਪਮਾਨ ਨਾਲੋਂ 3 ਡਿਗਰੀ ਘੱਟ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਖੁਸ਼ਕ ਰਹਿਣ ਨਾਲ ਪਹਾੜੀ ਇਲਾਕਿਆਂ ਤੋਂ ਇਲਾਵਾ ਮੈਦਾਨੀ ਇਲਾਕਿਆਂ ਵਿਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਵੀਰਵਾਰ ਨੂੰ ਪਹਿਲਗਾਮ ਵਿਚ ਰਾਤ ਨੂੰ ਤਾਪਮਾਨ ਮਾਈਨਸ 6.8 ਡਿਗਰੀ, ਕੁਪਵਾੜਾ ਵਿਚ ਮਾਈਨਸ 5.1, ਗੁਲਮਰਗ ਵਿਚ ਮਾਈਨਸ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਕਬਜ਼ਿਆਂ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ POK ਦੇ ਲੋਕ, ਭਾਰਤ ਤੋਂ ਮੰਗਿਆ ਸਹਿਯੋਗ, ਕਿਹਾ - ਪਾਕਿ ਦੇ ਪਿਓ ਦੀ ਨਹੀਂ ਜ਼ਮੀਨ

PunjabKesari

ਉਥੇ ਹੀ ਡਲ ਝੀਲ ਦੀ ਉਪਰੀ ਸਤ੍ਹਾ ’ਤੇ ਬਰਫ ਜੰਮਣ ਨਾਲ ਸ਼ਿਕਾਰਾ ਅਤੇ ਛੋਟੀ ਕਿਸ਼ਤੀ ਵਿਚ ਸਾਮਾਨ ਵੇਚਣ ਵਾਲੇ ਮਲਾਹਾਂ ਨੂੰ ਬਰਫ ਤੋੜ ਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਪੈ ਰਿਹਾ ਹੈ। ਤਾਪਮਾਨ ਵਿਚ ਹੋਰ ਗਿਰਾਵਟ ਹੋਣ ’ਤੇ ਡਲ ਝੀਲ ਦੇ ਅੰਦਰ ਤੱਕ ਵੀ ਪਾਣੀ ਜੰਮ ਜਾਵੇਗਾ। ਓਧਰ, ਲੇਹ ਵਿਚ ਮਾਈਨਸ 12 ਅਤੇ ਕਾਰਗਿਲ ਵਿਚ ਮਾਈਨਸ 12.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਚਿੱਟੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ

ਓਧਰ ਜੰਮੂ ਡਵੀਜ਼ਨ ਦੇ ਮੈਦਾਨੀ ਇਲਾਕੇ ਕੋਹਰੇ ਦੇ ਲਪੇਟ ਵਿਚ ਆ ਜਾਣ ਨਾਲ ਠੰਡ ਵਧ ਗਈ ਹੈ। ਪਹਾੜਾਂ ’ਤੇ ਬਰਫੀਲੀਆਂ ਹਵਾਲਾਂ ਚੱਲਣ ਨਾਲ ਵੀਰਵਾਰ ਨੂੰ ਦਿਨ ਦਾ ਤਾਪਮਾਨ 17 ਡਿਗਰੀ ਤੱਕ ਪੁੱਜ ਗਿਆ, ਜੋ ਔਸਤ ਨਾਲੋਂ 3 ਡਿਗਰੀ ਘੱਟ ਹੈ। ਇਸੇ ਤਰ੍ਹਾਂ ਬਨਿਹਾਲ, ਬਟੋਤ, ਕੱਟੜਾ ਵਿਚ ਵੀ ਦਿਨ ਦੇ ਤਾਪਮਾਨ ਵਿਚ ਗਿਰਾਵਟ ਹੋਣ ਨਾਲ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਐਲਾਨ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਮੁਤਾਬਕ 26 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ’ਤੇ ਪਹਾੜਾਂ ’ਤੇ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਨਾਲ ਖੁਸ਼ਕ ਮੌਸਮ ਤੋਂ ਨਿਜਾਤ ਮਿਲੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News