ਕਸ਼ਮੀਰ ’ਚ ਕੜਾਕੇ ਦੀ ਠੰਡ, ਡਲ ਝੀਲ ਜੰਮੀ

Thursday, Dec 08, 2022 - 09:58 AM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ’ਚ ਲਗਾਤਾਰ ਗਿਰਾਵਟ ਆਉਣ ਨਾਲ ਮਸ਼ਹੂਰ ਡਲ ਝੀਲ ਦੇ ਕੁਝ ਹਿੱਸੇ ਜੰਮ ਗਏ। ਮੌਸਮ ਵਿਗਿਆਨ ਕੇਂਦਰ (ਆਈ. ਐੱਮ. ਡੀ.) ਨੇ ਬੁੱਧਵਾਰ ਨੂੰ ਦੱਸਿਆ ਕਿ ਸ਼੍ਰੀਨਗਰ ’ਚ ਵੀਰਵਾਰ ਨੂੰ ਸੰਘਣੀ ਧੁੰਦ ਛਾਈ ਰਹੇਗੀ ਅਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਦੇ ਕੁਝ ਮੈਦਾਨੀ ਅਤੇ ਨੀਵੇਂ ਇਲਾਕਿਆਂ ’ਚ 9 ਅਤੇ 10 ਦਸੰਬਰ ਨੂੰ ਹਲਕੀ ਤੋਂ ਦਰਮਿਆਨੀ ਬਰਫਬਾਰੀ ਪੈਣ ਦੇ ਆਸਾਰ ਹਨ।

ਆਈ. ਐੱਮ. ਡੀ. ਨੇ ਦੱਸਿਆ ਕਿ ਕੁਪਵਾੜਾ, ਬਾਂਦੀਪੋਰਾ ਅਤੇ ਗੰਦੇਰਬਲ ਦੇ ਉੱਚੇ ਇਲਾਕਿਆਂ ’ਚ 12 ਦਸੰਬਰ ਦੀ ਰਾਤ ਤੋਂ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਡਲ ਝੀਲ ਦੇ ਕੁਝ ਹਿੱਸੇ ਜੰਮੀ ਹੋਈ ਬਰਫ਼ ਦੀ ਮੋਟੀ ਪਰਤ ਨਾਲ ਢੱਕੇ ਗਏ, ਜਿਸ ਕਾਰਨ ਸ਼੍ਰੀਨਗਰ ’ਚ ਠੰਡ ਦੀ ਸਥਿਤੀ ਬਣੀ ਹੋਈ ਹੈ ਅਤੇ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ -3.0 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ, ਜੋ ਇਸ ਮਿਆਦ ਦੌਰਾਨ ਆਮ ਨਾਲੋਂ -2.4 ਡਿਗਰੀ ਸੈਲਸੀਅਸ ਘੱਟ ਹੈ।ਮੌਸਮ ਵਿਭਾਗ ਨੇ ਕਿਹਾ ਕਿ ਸ਼ਿਕਾਰਾ ਚਲਾਉਣ ਲੋਕਾਂ ਨੇ ਡਲ ਝੀਲ ਦੀ ਬਰਫੀਲੀ ਪਰਤ ਨੂੰ ਤੋੜਿਆ ਤਾਂਜੋ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਪਾਣੀ ’ਚ ਅੱਗੇ ਵਧਣ ਦਾ ਰਸਤਾ ਮਿਲ ਸਕੇ।


Tanu

Content Editor

Related News