ਭੂਤ ਭਜਾਉਣ ਦੇ ਬਹਾਨੇ ਜਬਰ-ਜ਼ਨਾਹ ਕਰਨ ਵਾਲਾ ਤਾਂਤ੍ਰਿਕ ਗ੍ਰਿਫਤਾਰ

Tuesday, Feb 04, 2020 - 01:49 AM (IST)

ਭੂਤ ਭਜਾਉਣ ਦੇ ਬਹਾਨੇ ਜਬਰ-ਜ਼ਨਾਹ ਕਰਨ ਵਾਲਾ ਤਾਂਤ੍ਰਿਕ ਗ੍ਰਿਫਤਾਰ

ਚਿੱਤਰਕੂਟ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ਦੇ ਇਕ ਪਿੰਡ ’ਚ ਭੂਤ ਭਜਾਉਣ ਦੇ ਬਹਾਨੇ ਇਕ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਕਰਨ ਵਾਲੇ ਤਾਂਤ੍ਰਿਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਕਾਫੀ ਸਮੇਂ ਤੋਂ ਬੀਮਾਰ ਚਲ ਰਹੀ 16 ਸਾਲ ਦੀ ਉਕਤ ਕੁੜੀ ਨੂੰ ਉਸ ਦੇ ਪਰਿਵਾਰਕ ਮੈਂਬਰ ਪਿੰਡ ਦੇ ਇਕ ਤ੍ਰਾਂਤਿਕ ਕੋਲ ਲੈ ਗਏ। ਤਾਂਤ੍ਰਿਕ ਭੂਤ ਨੂੰ ਭਜਾਉਣ ਦੇ ਬਹਾਨੇ ਕੁੜੀ ਅਤੇ ਉਸ ਦੇ ਪਿਤਾ ਨੂੰ ਇਕ ਖੇਤ ’ਚ ਲੈ ਗਿਆ। ਉਥੇ ਕੁੜੀ ਨੂੰ ਇਕ ਵੱਖਰੇ ਕਮਰੇ ’ਚ ਲੈ ਗਿਆ ਅਤੇ ਪਿਤਾ ਨੂੰ ਬਾਹਰ ਖੜ੍ਹਾ ਕਰ ਦਿੱਤਾ। ਤਾਂਤ੍ਰਿਕ ਨੇ ਕਮਰੇ ’ਚ ਕੁੜੀ ਨਾਲ ਜਬਰ-ਜ਼ਨਾਹ ਕੀਤਾ। ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਤਾਂਤ੍ਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ।


author

Sunny Mehra

Content Editor

Related News