ਚੀਨ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਦੀ ਦੋ ਟੁੱਕ - LAC ’ਤੇ ਸ਼ਾਂਤੀ ਚਾਹੁੰਦੇ ਹੋ ਤਾਂ ਸਮਝੌਤਿਆਂ ਨੂੰ ਮੰਨਣਾ ਹੋਵੇਗਾ

08/30/2020 2:51:19 PM

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਨੂੰ ਭਾਰਤ ਨਾਲ ਸਾਲਾਂ ਪੁਰਾਣੇ ਸਮਝੌਤਿਆਂ ਨੂੰ ਤੋੜਨ ਦਾ ਜ਼ਿੰਮੇਦਾਰ ਠਹਿਰਾਇਆ ਹੈ। ਵਿਦੇਸ਼ ਮੰਤਰੀ ਨੇ ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨਾਲ ਜੁੜੇ ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਲਈ ਅੱਗੇ ਦੀ ਰਾਹ ’ਤੇ ਰਾਏ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਤਣਾਅ ਕਾਰਨ ਸਰਹੱਦ ’ਤੇ ਸ਼ਾਂਤੀ ਪ੍ਰਭਾਵਿਤ ਹੁੰਦੀ ਹੈ ਤਾਂ ਅਜਿਹੇ ਮੁੱਦੇ ਸਾਹਮਣੇ ਆਉਣਗੇ। ਉਨ੍ਹਾਂ ਦਾ ਇਹ ਬਿਆਨ ਇਸ ਲਈ ਮਹੱਤਵਪੂਰਣ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਐੱਲ.ਏ.ਸੀ. ’ਤੇ ਫੌਜੀਆਂ ਦੀ ਡੀ-ਐਸਕੇਲੇਸ਼ਨ (ਪਿੱਛੇ ਹੱਟਣਾ) ਪ੍ਰਕਿਰਿਆ ’ਤੇ ਮੱਤਭੇਦ ਬਰਕਰਾਰ ਹੈ।

ਇਕ ਅੰਗਰੇਜੀ ਅਖ਼ਬਾਰ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਮੇਤ ਕਈ ਹੋਰ ਖੇਤਰਾਂ ਵਿਚ ਸੰਬੰਧ ਵੀ ਅੱਗੇ ਵਧੇ। ਵਿਦੇਸ਼ ਮੰਤਰੀ ਨੇ ਕਿਹਾ ਸਪੱਸ਼ਟ ਰੂਪ ਨਾਲ ਜੇਕਰ ਅਸੀਂ ਸਰਹੱਦ ’ਤੇ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਪਿਛਲੇ ਸਮਝੌਤਿਆਂ ਦਾ ਪਾਲਣ ਕਰਣਾ ਹੋਵੇਗਾ। ਭਾਰਤ ਨੇ ਡਿਪਲੋਮੈਟ ਅਤੇ ਫੌਜੀ ਪੱਧਰ ਦੀ ਗੱਲਬਾਤ ਵਿਚ ਐੱਲ.ਏ.ਸੀ. ’ਤੇ ਗਤੀਰੋਧ ਨਾਲ ਸਬੰਧਤ ਮੁੱਦਿਆਂ ਨੂੰ ਤੇਜੀ ਨਾਲ ਹੱਲ ਕਰਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਉਥੇ ਹੀ ਇਸ ਸਾਲ ਦੇ ਆਖ਼ੀਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼‍ਟਰਪਤੀ ਚੋਣਾਂ ’ਤੇ ਵੀ ਐੱਸ. ਜੈਸ਼ੰਕਰ ਨੇ ਗੱਲ ਕੀਤੀ। ਕਿਹੜਾ ਰਾਸ਼‍ਟਰਪਤੀ ਭਾਰਤ ਲਈ ਬਿਹਤਰ ਹੋਵੇਗਾ, ਇਸ ਸਵਾਲ ’ਤੇ ਉਨ੍ਹਾਂ ਕਿਹਾ, ‘ਜੇਕਰ ਤੁਸੀਂ ਪਿਛਲੇ 4 ਅਮਰੀਕੀ ਰਾਸ਼ਟਰਪਤੀਆਂ (2 ਰਿਪਬਲੀਕਨ ਅਤੇ 2 ਡੈਮੋਕਰੇਟ ਨੂੰ ਵੇਖੋ) ਤਾਂ ਹਰ ਇਕ ਇਕ-ਦੂਜੇ ਤੋਂ ਬਹੁਤ ਵੱਖ ਹਨ। ਫਿਰ ਵੀ ਹਰ ਇਕ ਨੇ ਭਾਰਤ ਨਾਲ ਸਬੰਧਾਂ ਦੇ ਪੱਧਰ ਨੂੰ ਉੱਤੇ ਚੁੱਕਿਆ। 


cherry

Content Editor

Related News