ਸੈਕਸ ਰੈਕੇਟ ਦਾ ਪਰਦਾਫਾਸ਼, ਪੁਲਸ ਨੇ 2 ਸੈਂਟਰਾਂ ''ਚੋਂ 10 ਲੜਕੀਆਂ ਨੂੰ ਕੀਤਾ ਗ੍ਰਿਫਤਾਰ

01/22/2020 4:31:39 PM

ਫਤਿਹਾਬਾਦ—ਫਤਿਹਾਬਾਦ 'ਚ ਸਪਾ ਅਤੇ ਮਸਾਜ ਸੈਂਟਰਾਂ 'ਚ ਸੈਕਸ ਰਾਕੇਟ ਦਾ ਕਾਰੋਬਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਆਈ.ਜੀ. ਹਿਸਾਰ ਨੂੰ ਮਿਲੀ ਸ਼ਿਕਾਇਤ ਦੇ ਬਾਅਦ ਫਤਿਹਾਬਾਦ ਦੀ ਮਹਿਲਾ ਥਾਣਾ ਅਤੇ ਸਿਟੀ ਥਾਣਾ ਪੁਲਸ ਨੇ ਇਨ੍ਹਾਂ ਸੈਂਟਰਾਂ 'ਤੇ ਛਾਪੇਮਾਰੀ ਕਰਵਾਈ। ਪੁਲਸ ਨੇ ਸ਼ਹਿਰ ਦੇ ਸਿਰਸਾ ਰੋਡ ਅਤੇ ਜਿੰਮੀ ਜਿੰਦਲ ਹਸਪਤਾਲ ਦੇ ਉੱਪਰ ਭਵਨ 'ਚ ਚੱਲ ਰਹੇ ਹੈਵਨ ਸਪਾ ਸੈਂਟਰ ਅਤੇ ਪਾਲਿਕਾ ਬਾਜ਼ਾਰ 'ਚ ਅਰੋਮਾ ਸਪਾ ਸੈਂਟਰ 'ਤੇ ਛਾਪੇ ਮਾਰੇ। ਜਿਥੇ ਦੇਹ ਵਪਾਰ ਦਾ ਕਾਰੋਬਾਰ ਹੁੰਦਾ ਪਾਇਆ ਗਿਆ। ਪੁਲਸ ਨੇ ਦੋਹਾਂ ਸੈਂਟਰ ਸੰਚਾਲਕਾਂ ਦੇ ਇਲਾਵਾ 10 ਲੜਕੀਆਂ ਅਤੇ ਹੋਰ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਸਿਰਸਾ, ਲੁਧਿਆਣਾ, ਹਿਸਾਰ ਅਤੇ ਪੱਛਮੀ ਬੰਗਾਲ ਦੀਆਂ ਹਨ ਲੜਕੀਆਂ  ਫਤਿਹਾਬਾਦ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਸਪਾ ਅਤੇ ਮਸਾਜ ਸੈਂਟਰ ਚੱਲ ਰਹੇ ਹਨ। ਇਸ ਦੌਰਾਨ ਆਈ.ਜੀ. ਹਿਸਾਰ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਕਿ ਇਨ੍ਹਾਂ ਸੈਂਟਰਾਂ 'ਤੇ ਮਸਾਜ ਦੀ ਆੜ 'ਚ ਦੇਹ ਵਪਾਰ ਦਾ ਕਾਰੋਬਾਰ ਕੀਤਾ ਜਾਂਦਾ ਹੈ। ਡੀ.ਐੱਸ.ਪੀ. ਧਰਮਵੀਰ ਪੂਨੀਆ ਦੀ ਅਗਵਾਈ 'ਚ ਸਿਟੀ ਪੁਲਸ ਐੱਸ.ਐੱਚ.ਓ. ਯਾਦਵਿੰਦਰ ਸਿੰਘ ਅਤੇ ਮਹਿਲਾ ਥਾਣਾ ਪੁਲਸ ਐੱਸ.ਐੱਸ.ਓ. ਕਵਿਤਾ ਸਿਹਾਗ ਦੀਆਂ ਟੀਮਾਂ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰ ਕਰਵਾਈ। ਪੁਲਸ ਫਰਜ਼ੀ ਗਾਹਕ ਬਣ ਕੇ ਪਹੁੰਚੀ ਤਾਂ ਇਸ ਧੰਦੇ ਦਾ ਪਰਦਾਫਾਸ਼ ਹੋਇਆ।
ਪੁਲਸ ਨੇ ਸ਼ਹਿਰ ਦੇ ਸਿਰਸਾ ਰੋਡ 'ਤੇ ਜਿੰਮੀ ਜਿੰਦਲ ਹਸਪਤਾਲ ਦੇ ਉੱਪਰ ਭਵਨ 'ਚ ਚੱਲ ਰਹੇ ਹੈਵਨ ਸਪਾ ਸੈਂਟਰ ਅਤੇ ਪਾਲਿਕਾ ਬਾਜ਼ਾਰ 'ਚ ਅਰੋਮਾ ਸਪਾ ਸੈਂਟਰ 'ਤੇ ਕਾਰਵਾਈ ਕੀਤੀ ਜਿਥੋਂ ਪੁਲਸ ਨੇ ਹੈਵਨ ਸੈਂਟਰ ਦੇ ਸੰਚਾਲਕ ਹਿਸਾਰ ਨਿਵਾਸੀ ਅਨਿਲ ਕੁਮਾਰ ਦੇ ਇਲਾਵਾ ਦੋ ਲੜਕਿਆਂ ਅਤੇ 7 ਲੜਕੀਆਂ ਨੂੰ ਫੜਿਆ ਹੈ ਉੱਧਰ ਅਰੋਮਾ ਸਪਾ ਸੈਂਟਰ 'ਤੇ ਸੰਚਾਲਕ ਸਿਰਸਾ ਨਿਵਾਸੀ ਵਿਕਾਸ ਦੇ ਇਲਾਵਾ ਇਕ ਨੌਜਵਾਨ ਅਤੇ 3 ਲੜਕੀਆਂ ਨੂੰ ਉਥੋਂ ਗ੍ਰਿਫਤਾਰ ਕੀਤਾ ਹੈ। ਪੁਲਸ ਵਲੋਂ ਫੜੀਆਂ ਗਈਆਂ ਲੜਕੀਆਂ ਹਿਸਾਰ, ਸਿਰਸਾ, ਲੁਧਿਆਣਾ ਅਤੇ ਪੱਛਮੀ ਬੰਗਾਲ ਦੀਆਂ ਰਹਿਣ ਵਾਲੀਆਂ ਹਨ। ਸੰਚਾਲਕ ਇਨ੍ਹਾਂ ਨੂੰ 10 ਹਜ਼ਾਰ ਰੁਪਏ ਮਹੀਨਾ ਤਨਖਾਹ 'ਤੇ ਰੱਖਦੇ ਹਨ ਅਤੇ ਦੇਹ ਵਪਾਰ ਦਾ ਕੰਮ ਵੀ ਕਰਵਾਉਂਦੇ ਹਨ। ਮਸਾਜ ਦੇ ਨਾਂ 'ਤੇ 800 ਰੁਪਏ ਤੋਂ 1 ਹਜ਼ਾਰ ਰੁਪਏ ਲੈਂਦੇ ਸਨ ਅਤੇ ਦੇਹ ਵਪਾਰ ਲਈ ਸਮੇਂ ਦੇ ਹਿਸਾਬ ਨਾਲ ਪੈਸੇ ਵਸੂਲ ਕੀਤੇ ਜਾਂਦੇ ਸਨ।


Aarti dhillon

Content Editor

Related News