ਆਨਲਾਈਨ ਚਲਾਏ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼, 14 ਕਾਬੂ

Sunday, Jan 07, 2018 - 12:46 AM (IST)

ਆਨਲਾਈਨ ਚਲਾਏ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼, 14 ਕਾਬੂ

ਕੋਚੀ— ਕੇਰਲ ਦੇ ਕੋਚੀ 'ਚ ਇਕ ਲਾਜ 'ਚੋਂ ਕਥਿਤ ਤੌਰ 'ਤੇ ਚਲਾਏ ਜਾਏ ਆਨਲਾਈਨ ਦੇਹ ਵਪਾਰ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ ਸਰਗਣੇ ਸਮੇਤ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਵੈੱਬਸਾਈਟਾਂ 'ਤੇ ਸਖਤ ਨਜ਼ਰ ਰੱਖੀ ਜਿਨ੍ਹਾਂ ਰਾਹੀਂ ਨਾਜਾਇਜ਼ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ। ਪੁਲਸ ਨੇ ਕਲ ਲਾਜ 'ਚ ਛਾਪਾ ਮਾਰ ਕੇ ਇਹ ਗ੍ਰਿਫਤਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੀ ਸਰਗਨਾ ਇਕ ਦਿੱਲੀ ਦੀ ਔਰਤ ਹੈ ਇਸ ਦੇ ਇਲਾਵਾ ਗ੍ਰਿਫਤਾਰ ਲੋਕਾਂ 'ਚ 5 ਔਰਤਾਂ, 4 ਟਰਾਂਸਜੈਂਡਰ, 3 ਗਾਹਕ ਅਤੇ ਲਾਜ ਦਾ ਪ੍ਰਬੰਧਕ ਸ਼ਾਮਲ ਹੈ।


Related News