ਅਮਰੀਕਾ ਤੋਂ ਭਾਰਤ ’ਚ ਸੇਬ ਦੀ ਬਰਾਮਦ 16 ਗੁਣਾ ਵਧੀ

02/22/2024 11:50:58 AM

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਤੋਂ ਭਾਰਤ ਨੂੰ ਸੇਬ ਦੀ ਬਰਾਮਦ ਪਿਛਲੇ ਸਾਲ ਦੇ ਮੁਕਾਬਲੇ 16 ਗੁਣਾ ਵਧੀ ਹੈ। ਭਾਰਤ ਦੇ ਅਮਰੀਕੀ ਉਤਪਾਦਾਂ ’ਤੇ ਵੱਲੋਂ 2019 ’ਚ ਲਾਈ 20 ਫੀਸਦੀ ਜਵਾਬੀ ਡਿਊਟੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਇਹ ਬਰਾਮਦ ਵਧੀ ਹੈ।

ਇਹ ਵੀ ਪੜ੍ਹੋ :    ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’

ਵਾਸ਼ਿੰਗਟਨ ਸੂਬੇ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਕਰੀਬ 10 ਲੱਖ ਡੱਬੇ ਸੇਬ ਭਾਰਤ ਭੇਜੇ, ਜੋ ਪਿਛਲੇ ਸਾਲ ਨਾਲੋਂ 16 ਗੁਣਾ ਵੱਧ ਹਨ। ਸੀਏਟਲ ਦੀ ਬੰਦਰਗਾਹ ’ਤੇ ਮੰਗਲਵਾਰ ਨੂੰ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ ਗਿਆ।

ਸੰਸਦ ਮੈਂਬਰ ਮਾਰੀਆ ਕੈਂਟਵੈਲ ਨੇ ਸਿਏਟਲ ’ਚ ਪੱਤਰਕਾਰਾਂ ਨੂੰ ਕਿਹਾ,‘‘ਇਹ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰ ਸਬੰਧਾਂ ’ਚ ਇਕ ਨਵਾਂ ਮੁਕਾਮ ਹੈ।’’

ਇਹ ਵੀ ਪੜ੍ਹੋ :     100-100 ਮਰਲੇ ’ਚ ਬਣਾਏ ਜਾ ਰਹੇ ਹਨ ਨਾਜਾਇਜ਼ ਫਾਰਮ ਹਾਊਸ, ਨਿਗਮ ਨੇ 2 ਦਾ ਰੋਕਿਆ ਨਿਰਮਾਣ

ਇਸ ਵਿਸ਼ੇਸ਼ ਮੌਕੇ ਦੇ ਸਿਏਟਲ ’ਚ ਭਾਰਤੀ ਵਣਜ ਦੂਤਾਵਾਸ ਦੇ ਜਨਰਲ ਵਣਜ ਦੂਤ ਪ੍ਰਕਾਸ਼ ਗੁਪਤਾ, ਮੱਧ ਵਾਸ਼ਿੰਗਟਨ ਤੋਂ ਸੇਬ ਉਤਪਾਦਕ ਅਤੇ ਕਿਰਤੀ ਅਤੇ ਬੰਦਰਗਾਹ ਦੇ ਅਧਿਕਾਰੀ ਵੀ ਗਵਾਹ ਬਣੇ।

ਸੇਬਾਂ ’ਤੇ ਦਰਾਮਦ ਡਿਊਟੀ ’ਚ 20 ਫੀਸਦੀ ਵਾਧੇ ਕਾਰਨ ਵਾਸ਼ਿੰਗਟਨ ਰਾਜ ਤੋਂ ਭਾਰਤ ਤਕ ਸੇਬ ਬਰਾਮਦ ਬਾਜ਼ਾਰ ’ਚ ਗਿਰਾਵਟ ਆਈ ਸੀ। ਡਿਊਟੀ ਲਾਉਣ ਤੋਂ ਪਹਿਲਾਂ ਵਾਸ਼ਿੰਗਟਨ ਦੇ ਉਤਪਾਦਕਾਂ ਨੇ ਭਾਰਤ ਨੂੰ 120 ਕਰੋੜ ਅਮਰੀਕੀ ਡਾਲਰ ਦੇ ਸੇਬ ਦੀ ਬਰਾਮਦ ਕੀਤੀ ਸੀ।

ਇਸ ਤੋਂ ਬਾਅਦ ਇਹ 10 ਲੱਖ ਅਮਰੀਕੀ ਡਾਲਰ ਤੱਕ ਪਹੁੰਚ ਗਈ। ਇਸ ਦਾ ਵਾਸ਼ਿੰਗਟਨ ਰਾਜ ਦੇ ਸੇਬ ਉਤਪਾਦਕਾਂ ’ਤੇ ਭਾਰੀ ਵਿੱਤੀ ਪ੍ਰਭਾਵ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਇਤਿਹਾਸਕ ਦੌਰੇ ਦੌਰਾਨ ਡਿਊਟੀਆਂ ਹਟਾਏ ਜਾਣ ਤੋਂ ਬਾਅਦ ਇਸ ਫਸਲੀ ਸੀਜ਼ਨ ’ਚ ਕਾਰੋਬਾਰ ਆਮ ਵਾਂਗ ਹੋਇਆ। ਹੁਣ ਤਕ ਵਾਸ਼ਿੰਗਟਨ ਤੋਂ ਭਾਰਤ ’ਚ ਸੇਬਾਂ ਦੀ ਕੁੱਲ ਵਿਕਰੀ ਲਗਭਗ 1.95 ਕਰੋੜ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ, ਜਦੋਂਕਿ ਉਤਪਾਦਕਾਂ ਨੇ ਸ਼ਿਪਿੰਗ ਸੀਜ਼ਨ ਸਿਰਫ ਅੱਧਾ ਹੀ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ :     ਲਗਜ਼ਰੀ ਚੀਜ਼ਾਂ ਦੇ ਸ਼ੌਕੀਣ ਭਾਰਤੀ, ਖ਼ਰੀਦੀਆਂ 2 ਹਜ਼ਾਰ ਕਰੋੜ ਰੁਪਏ ਦੀਆਂ ਇਨ੍ਹਾਂ ਬ੍ਰਾਂਡ ਦੀਆਂ ਘੜੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News