ਅਸਮ ''ਚ ਧਮਾਕਾਖੇਜ ਸਮੱਗਰੀ ਬਰਾਮਦ, ਇਕ ਗ੍ਰਿਫਤਾਰ
Saturday, Jun 10, 2017 - 11:10 PM (IST)

ਅਸਮ— ਸ਼ਨੀਵਾਰ ਨੂੰ ਬਾਰਪੇਟਾ ਜ਼ਿਲੇ 'ਚ ਰੈਡ ਹਾਰਨਜ਼ ਡਿਵੀਜ਼ਨ ਨੇ ਪੁਲਸ ਨਾਲ ਸੰਯੁਕਤ ਆਪਰੇਸ਼ਨ ਕਰਕੇ 5 ਆਈ.ਈ.ਡੀ. ਬੰਬ ਬਰਾਮਦ ਕੀਤੇ ਹਨ। ਇਸ ਸਬੰਧ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਪੂਰੇ ਇਲਾਕੇ 'ਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਧਮਾਕਾਖੇਜ ਸਮੱਗਰੀ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ।