ਜੰਮੂ-ਕਸ਼ਮੀਰ ਦੇ ਇਸ ਇਲਾਕੇ ''ਚ ਨਦੀ ''ਚੋਂ ਮਿਲਿਆ ਵਿਸਫੋਟਕ, ਲੋਕਾਂ ''ਚ ਦਹਿਸ਼ਤ

Sunday, Sep 29, 2024 - 04:47 PM (IST)

ਜੰਮੂ-ਕਸ਼ਮੀਰ ਦੇ ਇਸ ਇਲਾਕੇ ''ਚ ਨਦੀ ''ਚੋਂ ਮਿਲਿਆ ਵਿਸਫੋਟਕ, ਲੋਕਾਂ ''ਚ ਦਹਿਸ਼ਤ

ਰਾਜੌਰੀ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਥੰਨਾਮੰਡੀ ਇਲਾਕੇ 'ਚ ਐਤਵਾਰ ਨੂੰ ਇਕ ਜ਼ਿੰਦਾ ਗ੍ਰਨੇਡ ਬਰਾਮਦ ਕੀਤਾ ਗਿਆ। ਜਿਸ ਨੂੰ ਬਾਅਦ ਵਿੱਚ ਨਸ਼ਟ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਜ਼ਿਲ੍ਹਾ ਰਾਜੌਰੀ 'ਚ ਥਾਨਾਮੰਡੀ ਦੇ ਸੋਰਾ ਪੁਲ ਨੇੜੇ ਨਦੀ 'ਚ ਇਕ ਜ਼ਿੰਦਾ ਗ੍ਰੇਨੇਡ ਬਰਾਮਦ ਕਰਕੇ ਨਸ਼ਟ ਕੀਤਾ ਗਿਆ। ਜਿਵੇਂ ਹੀ ਸੁਰੱਖਿਆ ਅਧਿਕਾਰੀਆਂ ਨੂੰ ਸਥਿਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ।

ਇਹ ਵੀ ਪੜ੍ਹੋ ਹਾਏ ਓ ਰੱਬਾ! ਟੀਚਰ ਨੇ ਕੁੱਟ-ਕੁੱਟ ਪਾੜ 'ਤਾ ਕੰਨ ਦਾ ਪਰਦਾ, 5ਵੀਂ ਦੇ ਵਿਦਿਆਰਥੀ ਦੀ ਹਾਲਤ ਗੰਭੀਰ

ਗ੍ਰਨੇਡ ਬਰਾਮਦ ਹੋਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਗ੍ਰੇਨੇਡ ਨੂੰ ਸੰਭਾਲਣ ਲਈ ਮੌਕੇ 'ਤੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਗ੍ਰੇਨੇਡ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ। ਇਸ ਸਬੰਧੀ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਗ੍ਰਨੇਡ ਦਰਿਆ ਤੱਕ ਕਿਵੇਂ ਪਹੁੰਚਿਆ।

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News