ਮਹਾਰਾਸ਼ਟਰ: ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਕਾਰਨ 13 ਲੋਕਾਂ ਦੀ ਮੌਤ

Saturday, Aug 31, 2019 - 11:31 AM (IST)

ਮਹਾਰਾਸ਼ਟਰ: ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਕਾਰਨ 13 ਲੋਕਾਂ ਦੀ ਮੌਤ

ਧੂਲੇ—ਮਹਾਰਾਸ਼ਟਰ ਦੇ ਧੂਲੇ ਜ਼ਿਲੇ ’ਚ ਇੱਕ ਕੈਮੀਕਲ ਫੈਕਟਰੀ ’ਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਅਤੇ 58 ਲੋਕ ਜ਼ਖਮੀ ਹੋ ਗਏ। ਦੱਸ ਦੇਈਈ ਕਿ ਹਾਦਸਾ ਵਾਪਰਨ ਸਮੇਂ ਫੈਕਟਰੀ ’ਚ ਲਗਭਗ 100 ਮਜ਼ਦੂਰ ਕੰਮ ਕਰ ਰਹੇ ਸਨ। ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਹਸਪਤਾਲ ’ਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹਾਦਸੇ ਵਾਲੇ ਸਥਾਨ ’ਤੇ ਕਾਫੀ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀ ਫਾਇਰ ਬਿ੍ਰਗੇਡ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
 

PunjabKesari

 

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਧੂਲੇ ਜ਼ਿਲੇ ’ਚ ਸ਼ਿਵਪੁਰ ਦੇ ਵਹਾੜੀ ਇਲਾਕੇ ’ਚ ਅੱਜ ਸਵੇਰੇ 10 ਵਜੇ ਇੱਕ ਕੈਮੀਕਲ ਫੈਕਟਰੀ 'ਚ ਸਿਲੰਡਰ ਫੱਟਣ ਕਾਰਨ ਧਮਾਕਾ ਹੋ ਗਿਆ। ਧਮਾਕਾ ਇੰਨੇ ਭਿਆਨਕ ਰੂਪ ’ਚ ਹੋਇਆ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ ਫਿਲਹਾਲ ਬਚਾਅ-ਰਾਹਤ ਕਾਰਜ ਜਾਰੀ ਹੈ। ਹੁਣ ਤੱਕ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 


author

Iqbalkaur

Content Editor

Related News