ਜੰਮੂ ਕਸ਼ਮੀਰ : ਕਬਾੜ ਦੀ ਦੁਕਾਨ 'ਚ ਧਮਾਕਾ, 4 ਲੋਕਾਂ ਦੀ ਮੌਤ

Monday, Jul 29, 2024 - 04:56 PM (IST)

ਜੰਮੂ ਕਸ਼ਮੀਰ : ਕਬਾੜ ਦੀ ਦੁਕਾਨ 'ਚ ਧਮਾਕਾ, 4 ਲੋਕਾਂ ਦੀ ਮੌਤ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸੋਮਵਾਰ ਨੂੰ ਇਕ ਕਬਾੜ ਦੀ ਦੁਕਾਨ 'ਚ ਧਮਾਕਾ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਦੀ ਸ਼ੇਰ ਕਾਲੋਨੀ 'ਚ ਇਕ ਕਬਾੜ ਦੀ ਦੁਕਾਨ ਅੰਦਰ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਹੋਈ, ਉਦੋਂ ਕੁਝ ਲੋਕ ਟਰੱਕ ਤੋਂ ਕਬਾੜ ਉਤਾਰ ਰਹੇ ਸਨ। ਉਨ੍ਹਾਂ ਦੱਸਿਆ ਕਿ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਨੇ ਬਾਅਦ 'ਚ ਦਮ ਤੋੜ ਦਿੱਤਾ। 

ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਨਾਦਰੂ (40), ਆਜ਼ਿਮ ਅਸ਼ਰਫ ਮੀਰ (20), ਆਦਿਲ ਰਾਸ਼ਿਦ ਭੱਟ (23) ਅਤੇ ਮੁਹੰਮਦ ਅਜ਼ਹਰ (25) ਵਜੋਂ ਹੋਈ ਹੈ। ਸਾਰੇ ਪੀੜਤ ਸ਼ੇਰ ਕਾਲੋਨੀ ਦੇ ਵਾਸੀ ਸਨ। ਧਮਾਕੇ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News