ਪੱਛਮੀ ਬੰਗਾਲ ''ਚ ਪਲਾਸਟਿਕ ਦੀ ਫੈਕਟਰੀ ''ਚ ਧਮਾਕਾ, 4 ਮਜ਼ੂਦਰਾਂ ਦੀ ਮੌਤ

Thursday, Nov 19, 2020 - 02:28 PM (IST)

ਪੱਛਮੀ ਬੰਗਾਲ ''ਚ ਪਲਾਸਟਿਕ ਦੀ ਫੈਕਟਰੀ ''ਚ ਧਮਾਕਾ, 4 ਮਜ਼ੂਦਰਾਂ ਦੀ ਮੌਤ

ਮਾਲਦਾ (ਭਾਸ਼ਾ)— ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਵੀਰਵਾਰ ਯਾਨੀ ਕਿ ਅੱਜ ਇਕ ਪਲਾਸਟਿਕ ਦੀ ਫੈਕਟਰੀ ਵਿਚ ਧਮਾਕਾ ਹੋਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਨਾਲ ਝੁਲਸ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਜ ਦਿਨ 'ਚ 11 ਵਜੇ ਸੁਜਾਪੁਰ ਇਲਾਕੇ 'ਚ ਸਥਿਤ ਫੈਕਟਰੀ ਵਿਚ ਧਮਾਕਾ ਹੋਇਆ।

ਪੁਲਸ ਮੁਤਾਬਕ ਧਮਾਕੇ ਦੀ ਵਜ੍ਹਾ ਕਰ ਕੇ ਫੈਕਟਰੀ ਵਿਚ ਕੰਮ ਕਰਨ ਵਾਲੇ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਪੁਲਸ ਅਧਿਕਾਰੀਆਂ ਮੁਤਾਬਕ ਸਥਿਤੀ ਨੂੰ ਕੰਟਰੋਲ 'ਚ ਲਿਆਉਣ ਲਈ ਵੱਡੀ ਗਿਣਤੀ 'ਚ ਪੁਲਸ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅੱਗ ਬੁਝਾਉਣ ਅਤੇ ਮਲਬੇ ਵਿਚੋਂ ਜ਼ਿੰਦਾ ਲੋਕਾਂ ਨੂੰ ਬਚਾਉਣ 'ਚ ਜੁੱਟੇ ਹਨ।


author

Tanu

Content Editor

Related News