ਪੱਛਮੀ ਬੰਗਾਲ ''ਚ ਦਵਾਈ ਦੀ ਦੁਕਾਨ ''ਚ ਧਮਾਕਾ

Monday, Oct 26, 2020 - 12:24 AM (IST)

ਪੱਛਮੀ ਬੰਗਾਲ ''ਚ ਦਵਾਈ ਦੀ ਦੁਕਾਨ ''ਚ ਧਮਾਕਾ

ਕੋਲਕਾਤਾ - ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਐਤਵਾਰ ਨੂੰ ਦੁਪਹਿਰ ਇੱਕ ਦਵਾਈ ਦੀ ਦੁਕਾਨ 'ਚ ਇਹ ਘਟਨਾ ਹੋਈ ਉੱਤਰੀ 24 ਪਰਗਨਾ ਜ਼ਿਲ੍ਹਾ ਪੁਲਸ ਨੇ ਦੱਸਿਆ ਕਿ ਕਮਰਹਾਟੀ ਖੇਤਰ 'ਚ ਹੋਈ ਇਸ ਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਰੱਖੇ ਇੱਕ ਬੈਗ 'ਚ ਲੱਗਭੱਗ 1 ਵਜੇ ਧਮਾਕਾ ਹੋਇਆ। ਬੈਗ ਦੇ ਅੰਦਰ ਕੁੱਝ ਗ਼ੈਰ-ਕਾਨੂੰਨੀ ਪਟਾਖੇ ਰੱਖੇ ਸਨ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਫਾਰੈਂਸਿਕ ਦੀ ਟੀਮ ਵੀ ਛੇਤੀ ਹੀ ਦੌਰਾ ਕਰੇਗੀ। ਅਧਿਕਾਰੀ ਨੇ ਕਿਹਾ- ਅਸੀਂ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਇੱਕ ਨੌਜਵਾਨ ਕੁੜਤਾ ਅਤੇ ਪਜਾਮਾ ਪਾ ਕੇ ਇੱਕ ਬੈਗ ਦੇ ਨਾਲ ਦਵਾਈ ਦੀ ਦੁਕਾਨ 'ਚ ਵੜਦਾ ਹੋਇਆ ਅਤੇ ਬਾਅਦ 'ਚ ਇਸ ਤੋਂ ਬਿਨਾਂ ਹੀ ਦੁਕਾਨ ਤੋਂ ਬਾਹਰ ਨਿਕਲਦਾ ਹੋਇਆ ਸੀ.ਸੀ.ਟੀ.ਵੀ. ਫੁਟੇਜ 'ਚ ਦਿਖਾਈ ਦੇ ਰਿਹਾ ਹੈ।

ਅਧਿਕਾਰੀ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਅਨੁਸਾਰ ਇਸ ਦੇ ਕੁੱਝ ਮਿੰਟਾਂ ਬਾਅਦ ਹੀ ਬੈਗ 'ਚ ਧਮਾਕਾ ਹੋ ਗਿਆ। ਉਨ੍ਹਾਂ ਨੇ ਕਿਹਾ, ‘‘ਅਸੀਂ ਸੀ.ਸੀ.ਟੀ.ਵੀ. ਫੁਟੇਜ ਦੀ ਪੁਸ਼ਟੀ ਕਰ ਰਹੇ ਹਾਂ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵਿਅਕਤੀ ਕੌਣ ਸੀ।’’ ਉਨ੍ਹਾਂ ਨੇ ਦੱਸਿਆ, ‘‘ਫਾਰੈਂਸਿਕ ਮਾਹਰਾਂ ਦੀ ਇੱਕ ਟੀਮ ਛੇਤੀ ਹੀ ਮੌਕੇ 'ਤੇ ਜਾਵੇਗੀ। ਅਸੀਂ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।’’


author

Inder Prajapati

Content Editor

Related News