ਕੇਰਲ ਦੇ ਕੈਫੇ ’ਚ ‘ਕੁਕਿੰਗ ਸਟੀਮਰ’ ’ਚ ਧਮਾਕਾ, ਇਕ ਦੀ ਮੌਤ

Thursday, Feb 06, 2025 - 11:31 PM (IST)

ਕੇਰਲ ਦੇ ਕੈਫੇ ’ਚ ‘ਕੁਕਿੰਗ ਸਟੀਮਰ’ ’ਚ ਧਮਾਕਾ, ਇਕ ਦੀ ਮੌਤ

ਕੋਚੀ, (ਭਾਸ਼ਾ)- ਕੇਰਲ ਦੇ ਕਲੂਰ ਵਿਚ ਇਕ ਕੈਫੇ ਵਿਚ ਵੀਰਵਾਰ ਨੂੰ ‘ਕੁਕਿੰਗ ਸਟੀਮਰ’ ਵਿਚ ਧਮਾਕਾ ਹੋਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਉਸਦੇ ਤਿੰਨ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਅੱਗ ਬੁਝਾਊ ਅਤੇ ਬਚਾਅ ਸੇਵਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਸੁਮਿਤ ਵਜੋਂ ਹੋਈ ਹੈ। ਜ਼ਖਮੀਆਂ (ਅਲੀ, ਲੂਲੂ ਅਤੇ ਕਿਰਨ) ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਦੌਰਾਨ ਬਾਹਰ ਬੈਠੇ ਕੁਝ ਗਾਹਕ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਕਿਹਾ ਕਿ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਅਗਲੇਰੀ ਜਾਂਚ ਜਾਰੀ ਹੈ।


author

Rakesh

Content Editor

Related News