ਬਹਿਰਾਈਚ ’ਚ 24 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਇਕ ਗ੍ਰਿਫ਼ਤਾਰ
Saturday, Oct 18, 2025 - 12:43 AM (IST)

ਬਹਿਰਾਈਚ-ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ’ਚ ਕੋਤਵਾਲੀ ਦਿਹਾਤੀ ਇਲਾਕੇ ਵਿਚ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 24 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ। ਪੁਲਸ ਸੂਤਰਾਂ ਮੁਤਾਬਕ ਗ੍ਰਿਫ਼ਤਾਰ ਸਮੱਗਲਰ ਦੀ ਪਛਾਣ ਸੋਨੂੰ ਅਹਿਮਦ ਵਜੋਂ ਹੋਈ ਹੈ। ਐੱਸ. ਟੀ. ਐੱਫ. ਨੇ ਜਾਂਚ ਦੌਰਾਨ ਸੋਨੂੰ ਨੂੰ ਲਖਨਊ ਤੋਂ ਬਹਿਰਾਈਚ ਸਵਿਫਟ ਡਿਜ਼ਾਇਰ ਰਾਹੀਂ ਜਾਂਦੇ ਹੋਏ ਹੈਰੋਇਨ ਸਮੇਤ ਕਾਬੂ ਕੀਤਾ। ਜ਼ਬਤ ਕੀਤੀ ਗਈ ਹੈਰੋਇਨ ਦਾ ਵਜ਼ਨ 3,440 ਕਿਲੋਗ੍ਰਾਮ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸਦੀ ਕੀਮਤ ਲੱਗਭਗ 24 ਕਰੋੜ ਰੁਪਏ ਹੈ।