ਰੁਪਿਆ ਕਰੰਸੀ ਮਾਰਕੀਟ ’ਚ ਕਰ ਰਿਹਾ ਕਮਾਲ, 2 ਦਿਨਾਂ ’ਚ ਆਇਆ 113 ਪੈਸਿਆਂ ਦਾ ਉਛਾਲ

Friday, Oct 17, 2025 - 12:25 PM (IST)

ਰੁਪਿਆ ਕਰੰਸੀ ਮਾਰਕੀਟ ’ਚ ਕਰ ਰਿਹਾ ਕਮਾਲ, 2 ਦਿਨਾਂ ’ਚ ਆਇਆ 113 ਪੈਸਿਆਂ ਦਾ ਉਛਾਲ

ਨਵੀਂ ਦਿੱਲੀ (ਇੰਟ.) - ਕਰੰਸੀ ਮਾਰਕੀਟ ’ਚ ਰੁਪਏ ਦਾ ਦਬਦਬਾ ਲਗਾਤਾਰ ਦੂਜੇ ਦਿਨ ਵੀ ਦੇਖਣ ਨੂੰ ਮਿਲ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ 2 ਦਿਨਾਂ ’ਚ ਰੁਪਏ ’ਚ ਡਾਲਰ ਦੇ ਮੁਕਾਬਲੇ 113 ਪੈਸੇ ਯਾਨੀ 1.13 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ :     ਅਸਮਾਨੇ ਚੜ੍ਹੇ Gold-Silver ਦੇ ਭਾਅ, ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ

ਜਾਣਕਾਰਾਂ ਦੀਆਂ ਮੰਨੀਏ ਤਾਂ ਆਰ. ਬੀ. ਆਈ. ਦੀ ਦਖਲ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਨਿਵੇਸ਼ ਸ਼ੁਰੂ ਹੋਣ ਨਾਲ ਰੁਪਏ ਨੂੰ ਸਪੋਰਟ ਮਿਲ ਰਿਹਾ ਹੈ। ਬਾਕੀ ਕਸਰ ਫੈਡ ਅਤੇ ਆਰ. ਬੀ. ਆਈ. ਦੀਆਂ ਉਹ ਸੰਭਾਵਨਾਵਾਂ ਪੂਰੀ ਕਰ ਰਹੀਆਂ ਹਨ ਕਿ ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਵਿਆਜ ਦਰਾਂ ’ਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਸ਼ੇਅਰ ਬਾਜ਼ਾਰ ’ਚ ਤੇਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਦਾ ਘੱਟ ਹੋਣਾ ਇਹ ਤਮਾਮ ਗੱਲਾਂ ਰੁਪਏ ਨੂੰ ਸਪੋਰਟ ਕਰ ਰਹੀਆਂ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਰੁਪਿਆ 87 ਡਾਲਰ ਤੋਂ ਉੱਭਰ ਕੇ 86 ਦੇ ਲੈਵਲ ’ਤੇ ਆ ਸਕਦਾ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਜਾਰੀ ਰਹੇਗਾ ਵਾਧਾ ਜਾਂ ਆਵੇਗੀ ਵੱਡੀ ਗਿਰਾਵਟ? ਜਾਣੋ ਵਿਸ਼ਲੇਸ਼ਕਾਂ ਦੀ ਰਾਏ

ਰੁਪਏ ’ਚ ਦੂਜੇ ਦਿਨ ਬੰਪਰ ਤੇਜ਼ੀ

ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 40 ਪੈਸੇ ਵਧ ਕੇ 87.68 ’ਤੇ ਪਹੁੰਚ ਗਿਆ, ਜਿਸ ਦੀ ਮੁੱਖ ਵਜ੍ਹਾ ਕੇਂਦਰੀ ਬੈਂਕ ਦਾ ਦਖਲ ਅਤੇ ਡਾਲਰ ਇੰਡੈਕਸ ’ਚ ਨਰਮੀ ਰਹੀ।

ਇਹ ਵੀ ਪੜ੍ਹੋ :     Sliver Shortage : ਵਿਦੇਸ਼ਾਂ ਤੋਂ ਆਈ ਭਾਰੀ ਮਾਤਰਾ 'ਚ ਚਾਂਦੀ ਬਾਜ਼ਾਰ 'ਚੋਂ ਗਾਇਬ

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਸਾਕਾਰਾਤਮਕ ਘਰੇਲੂ ਸ਼ੇਅਰ ਬਾਜ਼ਾਰ, ਕੱਚੇ ਤੇਲ ਦੀਆਂ ਘੱਟ ਕੀਮਤਾਂ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ’ਚ ਨਵੇਂ ਸਿਰੇ ਤੋਂ ਵਾਧਾ ਵਰਗੇ ਹੋਰ ਸਹਾਇਕ ਕਾਰਕਾਂ ਨੇ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਉਤਸ਼ਾਹ ਦਿੱਤਾ। ਇੰਟਰਬੈਂਕ ਫਾਰੇਨ ਕਰੰਸੀ ਐਕਸਚੇਂਜ ਮਾਰਕੀਟ ’ਚ ਰੁਪਿਆ 87.76 ’ਤੇ ਖੁੱਲ੍ਹਿਆ ਅਤੇ ਫਿਰ ਵਾਧੇ ਨਾਲ 87.68 ਦੇ ਸ਼ੁਰੂਆਤੀ ਹਾਈ ਲੈਵਲ ਨੂੰ ਛੂਹ ਗਿਆ, ਜੋ ਪਿਛਲੇ ਬੰਦ ਭਾਅ ਤੋਂ 40 ਪੈਸੇ ਦਾ ਵਾਧਾ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     FSSAI : ਉਤਪਾਦਾਂ 'ਤੇ ORS ਲਿਖਣ ਵਾਲੀਆਂ ਕੰਪਨੀਆਂ ਦੀ ਖ਼ੈਰ ਨਹੀਂ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News