ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ''ਚ ਹੋਇਆ ਜ਼ਬਰਦਸਤ ਧਮਾਕਾ, ਹੁਣ ਤੱਕ 4 ਦੀ ਹੋਈ ਮੌਤ
Thursday, Oct 16, 2025 - 03:05 PM (IST)

ਨੈਸ਼ਨਲ ਡੈਸਕ- ਦੇਸ਼ ਦੇ ਦੱਖਣੀ ਸੂਬੇ ਕੇਰਲ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੁਥੀਆਂਗੜੀ ਵਿੱਚ ਕਿਰਾਏ ਦੇ ਘਰ ਵਿੱਚ ਰਸੋਈ ਗੈਸ ਸਿਲੰਡਰ ਫਟਣ ਨਾਲ ਬੁਰੀ ਤਰ੍ਹਾਂ ਸੜਨ ਵਾਲੇ ਓਡੀਸ਼ਾ ਦੇ ਇੱਕ ਹੋਰ ਮਜ਼ਦੂਰ ਦੀ ਵੀਰਵਾਰ ਨੂੰ ਮੌਤ ਹੋ ਗਈ, ਜਿਸ ਨਾਲ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ।
ਓਡੀਸ਼ਾ ਦੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ 10 ਅਕਤੂਬਰ ਨੂੰ ਪਰਿਆਰਾਮ ਦੇ ਕੰਨੂਰ ਸਰਕਾਰੀ ਮੈਡੀਕਲ ਕਾਲਜ ਹਸਪਤਾਲ (ਕੇਜੀਐਮਸੀਐਚ) ਵਿੱਚ ਗੰਭੀਰ ਸੜਨ ਕਾਰਨ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਦੀ ਪਛਾਣ ਓਡੀਸ਼ਾ ਦੇ ਖੁਰਦਾ ਜ਼ਿਲ੍ਹੇ ਦੇ ਰਹਿਣ ਵਾਲੇ ਜੀਂਦਰਾ ਬੇਹਰਾ (28) ਵਜੋਂ ਹੋਈ ਹੈ, ਜਿਸ ਨੇ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਹੁਣ ਨਹੀਂ ਸਹਿਣਾ ਪਵੇਗਾ ਅਸਹਿ ਦੁੱਖ ! ਸਰਕਾਰ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਇਸ ਤੋਂ ਪਹਿਲਾਂ ਖੁਰਦਾ ਜ਼ਿਲ੍ਹੇ ਦੇ ਰਹਿਣ ਵਾਲੇ ਸੁਭਾਸ਼ ਬੇਹਰਾ (50) ਦੀ 13 ਅਕਤੂਬਰ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨਿਗਮ ਬੇਹਰਾ (38) ਦੀ 14 ਅਕਤੂਬਰ ਨੂੰ ਅਤੇ ਬਿਸ਼ਨੂਪੁਰ ਦੇ ਰਹਿਣ ਵਾਲੇ ਸ਼ਿਵ ਬੇਹਰਾ (34) ਦੀ 15 ਅਕਤੂਬਰ ਨੂੰ ਮੌਤ ਹੋ ਗਈ ਸੀ।
ਇਹ ਸਾਰੇ ਮਜ਼ਦੂਰ 10 ਅਕਤੂਬਰ ਨੂੰ ਆਪਣੇ ਕਿਰਾਏ ਦੇ ਘਰ ਵਿੱਚ ਖਾਣਾ ਪਕਾਉਂਦੇ ਸਮੇਂ ਗੈਸ ਸਿਲੰਡਰ ਫਟਣ ਨਾਲ ਸੜ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਰਾਤ ਭਰ ਗੈਸ ਲੀਕ ਹੋਈ ਸੀ ਅਤੇ ਧਮਾਕਾ ਉਦੋਂ ਹੋਇਆ ਜਦੋਂ ਮਜ਼ਦੂਰਾਂ ਨੇ ਸਵੇਰੇ ਖਾਣਾ ਪਕਾਉਣ ਲਈ ਗੈਸ ਚਾਲੂ ਕੀਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਫਾਇਰਫਾਈਟਰ ਮੌਕੇ 'ਤੇ ਪਹੁੰਚੇ ਅਤੇ ਸਾਰੇ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਸਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਹੁਣ ਤੱਕ 4 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- 1,50,000 ਰੁਪਏ ਨੂੰ ਤੋਲਾ ਹੋਇਆ ਸੋਨਾ, ਬਾਜ਼ਾਰ 'ਚੋਂ ਹੋਇਆ ਗਾਇਬ