ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ''ਚ ਧਮਾਕਾ ਹੋਣ ਕਾਰਨ 1 ਜਵਾਨ ਸ਼ਹੀਦ, 2 ਜ਼ਖਮੀ

Sunday, Nov 17, 2019 - 08:36 PM (IST)

ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ''ਚ ਧਮਾਕਾ ਹੋਣ ਕਾਰਨ 1 ਜਵਾਨ ਸ਼ਹੀਦ, 2 ਜ਼ਖਮੀ

ਸ਼੍ਰੀਨਗਰ — ਜੰਮੂ ਕਸ਼ਮੀਰ 'ਚ ਇਕ ਬਾਰ ਫਿਰ ਅੱਤਵਾਦੀਆਂ ਨੇ ਨਾਪਾਕ ਹਰਕਤ ਕੀਤੀ ਹੈ। ਇਸ ਬਾਰ ਉਨ੍ਹਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਤਵਾਦੀਆਂ ਨੇ ਅਖਨੂਰ ਸੈਕਟਰ 'ਚ ਆਈ.ਈ.ਡੀ. ਬਲਾਸਟ ਕੀਤਾ ਹੈ। ਜਿਸ 'ਚ ਆਗਰਾ ਦੇ ਰਹਿਣ ਵਾਲੇ ਫੌਜ ਦੇ ਜਵਾਨ ਹਵਲਦਾਰ ਸੰਤੋਸ਼ ਕੁਮਾਰ ਸ਼ਹੀਦ ਹੋ ਗਏ। ਜਦਕਿ ਭਾਰਤੀ ਫੌਜ ਦੇ 2 ਜਵਾਨ ਜ਼ਖਮੀ ਹੋਏ ਹਨ। ਜ਼ਖਮੀ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ।

ਪਾਕਿਸਤਾਨ ਆਪਣੇ ਤੋਪ ਨੂੰ ਸਰਹੱਦ ਨੇੜੇ ਅਤੇ ਹੋਰ ਕਈ ਥਾਵਾਂ 'ਤੇ ਤਾਇਨਾਤ ਕਰ ਰਿਹਾ ਹੈ। ਸੂਤਰਾਂ ਮੁਤਾਬਕ ਸਰਹੱਦ ਨੇੜੇ ਪਾਕਿਸਤਾਨ ਨੇ 105 ਮਿਮੀ ਤੋਪਾਂ ਵਾਲੀ 4 ਰੇਜੀਮੈਂਟ ਅਤੇ 155 ਮਿਮੀ ਤੋਪਾਂ ਵਾਲੀ 6 ਰੇਜੀਮੈਂਟ ਸਰਹੱਦ ਨੇੜੇ ਤਾਇਨਾਤ ਕਰ ਰਿਹਾ ਹੈ ਤਾਂਕਿ ਭਾਰਤੀ ਇਲਾਕਿਆਂ 'ਤੇ ਜ਼ਿਆਦਾ ਵਧੀਆ ਤਰੀਕੇ ਨਾਲ ਗੋਲੀਬਾਰੀ ਕਰ ਸਕੇ।


author

Inder Prajapati

Content Editor

Related News