ਪਟਨਾ : ਘਰ 'ਚ ਬੰਬ ਧਮਾਕੇ ਨਾਲ ਮਚਿਆ ਹੜਕੰਪ, 7 ਲੋਕ ਜ਼ਖਮੀ

Monday, Feb 10, 2020 - 01:14 PM (IST)

ਪਟਨਾ : ਘਰ 'ਚ ਬੰਬ ਧਮਾਕੇ ਨਾਲ ਮਚਿਆ ਹੜਕੰਪ, 7 ਲੋਕ ਜ਼ਖਮੀ

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਥਾਣਾ ਖੇਤਰ 'ਚ ਦਲਦਲੀ ਰੋਡ 'ਤੇ ਸਥਿਤ ਇਕ ਘਰ ਵਿਚ ਅੱਜ ਭਾਵ ਸੋਮਵਾਰ ਸਵੇਰ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਟਨਾ ਵਿਚ ਇਕ ਘਰ 'ਚ ਧਮਾਕਾ ਹੋਣ ਕਾਰਨ 7 ਲੋਕ ਜ਼ਖਮੀ ਹੋ ਗਏ ਹਨ। ਓਧਰ ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਬੰਬ ਘਰ ਵਿਚ ਰੱਖਿਆ ਗਿਆ ਸੀ, ਜੋ ਕਿ ਫਟ ਗਿਅ। ਧਮਾਕੇ ਮਗਰੋਂ ਆਲੇ-ਦੁਆਲੇ ਅਫੜਾ-ਦਫੜੀ ਮਚ ਗਈ। 

PunjabKesari
ਪੁਲਸ ਮੁਤਾਬਕ ਧਮਾਕਾ ਇੰਨਾ ਤੇਜ਼ ਸੀ ਕਿ ਤਿੰਨ ਤੋਂ ਚਾਰ ਘਰਾਂ ਨੂੰ ਨੁਕਸਾਨ ਪੁੱਜਾ ਹੈ। ਸਾਰੇ ਜ਼ਖਮੀ ਲੋਕਾਂ ਨੂੰ ਪਟਨਾ ਮੈਡੀਕਾਲ ਕਾਲਜ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਮੌਕੇ 'ਤੇ ਪੁੱਜੀ ਪੁਲਸ ਘਟਨਾ ਦੀ ਜਾਂਚ 'ਚ ਜੁੱਟ ਗਈ ਹੈ। ਪੁਲਸ ਛਾਣਬੀਣ ਕਰ ਰਹੀ ਹੈ ਕਿ ਆਖਰਕਾਰ ਘਰ ਵਿਚ ਬੰਬ ਕਿਵੇਂ ਪੁੱਜਾ ਅਤੇ ਕਿਸ ਵਜ੍ਹਾ ਤੋਂ ਧਮਾਕਾ ਹੋਇਆ ਹੈ। ਓਧਰ ਸਥਾਨਕ ਲੋਕਾਂ ਨੇ ਸਿਲੰਡਰ ਫਟਣ ਤੋਂ ਧਮਾਕਾ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।


author

Tanu

Content Editor

Related News