ਲਖਨਊ ''ਚ ਕੈਮੀਕਲ ਫੈਕਟਰੀ ''ਚ ਧਮਾਕਾ, 1 ਮਜ਼ਦੂਰ ਦੀ ਮੌਤ

Saturday, Jun 20, 2020 - 12:51 AM (IST)

ਲਖਨਊ ''ਚ ਕੈਮੀਕਲ ਫੈਕਟਰੀ ''ਚ ਧਮਾਕਾ, 1 ਮਜ਼ਦੂਰ ਦੀ ਮੌਤ

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚਿਨਹਟ ਖੇਤਰ 'ਚ ਇੱਕ ਕੈਮੀਕਲ ਫੈਕਟਰੀ 'ਚ ਧਮਾਕਾ ਹੋ ਗਿਆ। ਜਿਸ 'ਚ 1 ਮਜ਼ਦੂਰ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਜ ਦੇਰ ਸ਼ਾਮ ਉੱਤਰਦੋਨਾ 'ਚ ਸਥਿਤ ਇੱਕ ਕੈਮੀਕਲ ਫੈਕਟਰੀ 'ਚ ਧਮਾਕਾ ਹੋ ਗਿਆ। 
ਉਨ੍ਹਾਂ ਦੱਸਿਆ ਕਿ ਫੈਕਟਰੀ 'ਚ ਕੈਮੀਕਲ ਨਾਲ ਭਰਿਆ ਡਰਮ ਤੇਜ਼ ਧਮਾਕੇ ਦੇ ਨਾਲ ਫਟ ਗਿਆ ਅਤੇ ਧਮਾਕਾ ਹੋਣ ਕਾਰਣ ਟੀਨ ਦੀ ਸ਼ੈਡ ਉੱਡ ਗਈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੂੰ ਗੰਭੀਰ ਸੱਟਾਂ ਆਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਗਿਆ। ਮਾਹਰਾਂ ਦੀ ਟੀਮ ਧਮਾਕੇ ਦੇ ਕਾਰਣਾਂ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News