ਐਗਜ਼ਿਟ ਪੋਲ ਅੰਤਿਮ ਨਤੀਜਾ ਨਹੀਂ ਪਰ ਭਾਜਪਾ ਦੀ ਜਿੱਤ ਦਾ ਸੰਕੇਤ ਦਿੰਦੇ ਹਨ : ਗਡਕਰੀ

Monday, May 20, 2019 - 10:30 PM (IST)

ਐਗਜ਼ਿਟ ਪੋਲ ਅੰਤਿਮ ਨਤੀਜਾ ਨਹੀਂ ਪਰ ਭਾਜਪਾ ਦੀ ਜਿੱਤ ਦਾ ਸੰਕੇਤ ਦਿੰਦੇ ਹਨ : ਗਡਕਰੀ

ਨਾਗਪੁਰ — ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਐਗਜ਼ਿਟ ਪੋਲ ਅੰਤਿਮ ਨਤੀਜਾ ਨਹੀਂ ਹਨ ਪਰ ਰਾਜਗ ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਦਮ ’ਤੇ ਭਾਜਪਾ ਦੇ ਇਕ ਵਾਰ ਫਿਰ ਤੋਂ ਸੱਤਾ ’ਚ ਆਉਣ ਦਾ ਸੰਕੇਤ ਦਿੰਦਾ ਹੈ। ਭਾਜਪਾ ਦੇ ਸੀਨੀਅਰ ਨੇਤਾ ਗਡਕਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ‘ਪੀ. ਐੈੱਮ. ਨਰਿੰਦਰ ਮੋਦੀ ਦਾ ਪੋਸਟਰ’ ਜਾਰੀ ਹੋਣ ਦੇ ਮੌਕੇ ’ਤੇ ਬੋਲ ਰਹੇ ਸਨ। ਇਹ ਬਾਇਓਪਿਕ ਇਸੇ ਸ਼ੁੱਕਰਵਾਰ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ’ਚ ਗਡਕਰੀ ਨੇ ਕਿਹਾ, ‘‘ਐਗਜ਼ਿਟ ਪੋਲ ਆਖਰੀ ਫੈਸਲਾ ਨਹੀਂ ਹਨ ਪਰ ਸੰਕੇਤ ਹਨ, ਹਾਲਾਂਕਿ ਐਗਜ਼ਿਟ ਪੋਲ ’ਚ ਜੋ ਗੱਲ ਸਾਹਮਣੇ ਆਉਂਦੀ ਹੈ, ਉਹ ਘੱਟ ਵਧ ਹੀ ਨਤੀਜਿਆਂ ’ਚ ਝਲਕਦੀ ਹੈ।’’ ਜ਼ਿਆਦਾਤਰ ਐਗਜ਼ਿਟ ਪੋਲ ’ਚ ਮੋਦੀ ਦੇ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਇਨ੍ਹਾਂ ’ਚੋਂ ਕੁਝ ਐਗਜ਼ਿਟ ਪੋਲ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ ਲੋਕ ਸਭਾ ’ਚ ਜ਼ਰੂਰੀ ਬਹੁਮਤ ਦਾ ਅੰਕੜਾ 272 ਨੂੰ ਪਾਰ ਕਰ ਜਾਣ ਅਤੇ 300 ਤੋਂ ਵੱਧ ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ। ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਦੀ ਅਗਵਾਈ ’ਚ ਭਾਜਪਾ ਦੀ ਨਵੀਂ ਸਰਕਾਰ ਦਾ ਗਠਨ ਹੋਵੇਗਾ। ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਨਾਂ ’ਤੇ ਵਿਚਾਰ ਬਾਰੇ ਪੁੱਛੇ ਜਾਣ ’ਤੇ ਗਡਕਰੀ ਨੇ ਕਿਹਾ, ‘‘ਮੈਂ ਇਹ ਕਰੀਬ 25 ਤੋਂ 50 ਵਾਰ ਸਪੱਸ਼ਟ ਕੀਤਾ ਹੈ ਕਿ ਅਸੀਂ ਮੋਦੀ ਜੀ ਦੀ ਅਗਵਾਈ ’ਚ ਚੋਣ ਲੜੀ ਹੈ, ਉਹ ਨਿਸ਼ਚਿਤ ਤੌਰ ’ਤੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਨੇ ਕਿਹਾ ਕਿ ‘‘ਦੇਸ਼ ਦੇ ਲੋਕ ਇਕ ਵਾਰ ਫਿਰ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 5 ਸਾਲਾਂ ’ਚ ਸਾਡੇ ਵਲੋਂ ਕੀਤੇ ਗਏ ਕੰਮ ਨੂੰ ਸਮਰਥਨ ਦੇ ਰਹੇ ਹਨ, ਐਗਜ਼ਿਟ ਪੋਲ ਇਸ ਦਾ ਸੰਕੇਤ ਹਨ।’’ ਗਡਕਰੀ ਨੇ ਕਿਹਾ ਕਿ ਭਾਜਪਾ ਮਹਾਰਾਸ਼ਟਰ ’ਚ 2014 ਦੀਆਂ ਲੋਕ ਸਭਾ ਚੋਣਾਂ ਵਾਂਗ ਹੀ ਸੀਟਾਂ ਹਾਸਲ ਕਰੇਗੀ।


author

Inder Prajapati

Content Editor

Related News