Exit Poll 2019 LIVE: ਇਕ ਵਾਰ ਫਿਰ ਮੋਦੀ ਸਰਕਾਰ
Sunday, May 19, 2019 - 09:33 PM (IST)

ਨਵੀਂ ਦਿੱਲੀ— ਲੋਕ ਸਭਾ ਚੋਣ 2019 ਦੇ ਆਖਰੀ ਪੜਾਅ ਦੀ ਵੋਟਿੰਗ ਖਤਮ ਹੋ ਚੁੱਕੀ ਹੈ। ਇਸ ਨੂੰ ਲੈ ਕੇ ਐਗਜ਼ਿਟ ਪੋਲ ਸ਼ੁਰੂ ਹੋ ਚੁੱਕਾ ਹੈ। 23 ਮਈ ਨੂੰ ਆਉਣ ਵਾਲੇ ਨਤੀਜਿਆਂ 'ਤੇ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਵਲੋਂ ਕੀਤੇ ਗਏ ਐਗਜ਼ਿਟ ਪੋਲ ਦੇਸ਼ ਦਾ ਮੂਡ ਦੱਸ ਰਹੇ ਹਨ। ਇਸ ਰਾਹੀਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ।
ਦੱਸਦਈਏ ਕਿ ਇਹ ਐਗਜ਼ਿਟ ਪੋਲ ਚੋਣ ਦੌਰਾਨ ਵੋਟਰਾਂ ਨਾਲ ਗੱਲਬਾਤ ਕਰਕੇ ਵੱਖ-ਵੱਖ ਸਿਆਸੀ ਦਲਾਂ, ਉਮੀਦਵਾਰਾਂ ਦੀ ਜਿੱਤ ਹਾਰ ਦੇ ਅਨੁਮਾਨ ਦੀ ਸਮੀਖਿਆ ਹੁੰਦਾ ਹੈ। ਅਸਲ 'ਚ ਸੀ ਵੋਟਰ, ਏ.ਬੀ.ਪੀ.-ਸੀ.ਡੀ.ਐੱਸ., ਟੁਡੇਜ਼ ਚਾਣਕਯਾ, ਰਿਪਬਲਿਕ ਜਨਤਾ ਦੀ ਗੱਲ ਵਰਗੀਆਂ ਸੰਸਥਾਵਾਂ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਆਯੋਜਿਤ ਕਰਵਾਉਂਦੀਆਂ ਹਨ।