ਐਪਲ ਦੀ ਟੀਮ ਆਏਗੀ ਭਾਰਤ, ਚਿਤਾਵਨੀ ਭਰੇ ਸੰਦੇਸ਼ਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਕਰੇਗੀ ਮੁਲਾਕਾਤ
Sunday, Nov 26, 2023 - 11:37 AM (IST)
ਨਵੀਂ ਦਿੱਲੀ (ਭਾਸ਼ਾ) - ਕਈ ਵਿਰੋਧੀ ਸੰਸਦ ਮੈਂਬਰਾਂ ਦੇ ਆਈਫੋਨਾਂ 'ਤੇ ਚਿਤਾਵਨੀ ਭਰੇ ਸੰਦੇਸ਼ਾਂ ਦੇ ਮਿਲਣ ਪਿੱਛੋਂ ਐਪਲ ਕੰਪਨੀ ਨੂੰ ਜਾਰੀ ਕਾਰਨ ਦੱਸੋ ਨੋਟਿਸ ਦੇ ਸਬੰਧ ਵਿੱਚ ਅਮਰੀਕਾ ਦੇ ਸਾਈਬਰ ਸੁਰੱਖਿਆ ਮਾਹਿਰ ਇਸ ਮਹੀਨੇ ਸੀ. ਈ. ਆਰ. ਟੀ.-ਇਨ ਦੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ। ਪਿਛਲੇ ਮਹੀਨੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਐਪਲ ਤੋਂ ਇੱਕ ਚਿਤਾਵਨੀ ਭਰਿਆ ਸੰਦੇਸ਼ ਮਿਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਸਪਾਂਸਰ ਹਮਲਾਵਰ ਉਨ੍ਹਾਂ ਦੇ ਆਈਫੋਨ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਰਕਾਰ ਵੱਲੋਂ ਕਥਿਤ ਤੌਰ ’ਤੇ ਹੈਕਿੰਗ ਕੀਤੀ ਜਾ ਰਹੀ ਹੈ। ਸੀ. ਈ. ਆਰ.ਟੀ.-ਇਨ ਕੰਪਿਊਟਰ ਸੁਰੱਖਿਆ ਘਟਨਾਵਾਂ ਦਾ ਜਵਾਬ ਦੇਣ ਲਈ ਰਾਸ਼ਟਰੀ ਨੋਡਲ ਏਜੰਸੀ ਹੈ। ਇਸ ਨੇ ਹੁਣੇ ਜਿਹੇ ਹੀ ’ਐਪਲ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁੱਕਰਵਾਰ ਕਿਹਾ ਸੀ ਕਿ ਐਪਲ ਨੂੰ ਨੋਟਿਸ ਦਾ ਜਵਾਬ ਦੇਣਾ ਹੋਵੇਗਾ। ਉਸ ਦੀ ਗਲੋਬਲ ਸਾਈਬਰ ਸੁਰੱਖਿਆ ਟੀਮ ਨੂੰ ਕਾਰਵਾਈ ਕਰਨੀ ਹੀ ਹੋਵੇਗੀ। ਚੰਦਰਸ਼ੇਖਰ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਉਨ੍ਹਾਂ’ ਨੂੰ ਇੱਥੇ ਆ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਜਾਂ ਸੀ. ਈ.ਆਰ.ਟੀ.-ਇਨ ਨੇ ਐਪਲ ਦੇ ਸਥਾਨਕ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ ਪਰ ਇਸ ਮੁੱਦੇ ’ਤੇ ਜਵਾਬ ਦੇਣਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਉਨ੍ਹਾਂ ਦੀ ਸਾਈਬਰ ਸੁਰੱਖਿਆ ਵਾਲੇ ਲੋਕਾਂ ਨੂੰ ਇੱਥੇ ਆ ਕੇ ਸੀ. ਈ. ਆਰ. ਟੀ.-ਇਨ ਨੂੰ ਮਿਲਣਾ ਪਏਗਾ। ਉਹ ਅਮਰੀਕਾ ਤੋਂ ਆਉਣਗੇ। ਇਹ ਪੁੱਛੇ ਜਾਣ ’ਤੇ ਕਿ ਕੀ ਐਪਲ ਲਈ ਜਵਾਬ ਦੇਣ ਸਬੰਧੀ ਕੋਈ ਸਮਾਂ ਹੱਦ ਤੈਅ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਸਮਾਂ ਹੱਦ ਤੋਂ ਜਾਣੂ ਨਹੀਂ ਹਨ ਪਰ ਉਮੀਦ ਹੈ ਕਿ ਮਾਹਿਰਾਂ ਦੀ ਟੀਮ ਇਸੇ ਮਹੀਨੇ ਹੀ ਸੀ. ਈ. ਆਰ..ਟੀ-ਇਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8