ਬੰਦੂਕ ਦੇ ਦਮ ''ਤੇ ਗਹਿਣਿਆਂ ਦੀ ਦੁਕਾਨ ''ਤੇ ਲੁੱਟ, ਮਾਲਕ ਦਾ ਗੋਲੀ ਮਾਰ ਕੇ ਕਤਲ

Saturday, Aug 24, 2024 - 03:26 PM (IST)

ਬੰਦੂਕ ਦੇ ਦਮ ''ਤੇ ਗਹਿਣਿਆਂ ਦੀ ਦੁਕਾਨ ''ਤੇ ਲੁੱਟ, ਮਾਲਕ ਦਾ ਗੋਲੀ ਮਾਰ ਕੇ ਕਤਲ

ਅਲਵਰ- ਰਾਜਸਥਾਨ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਭਿਵਾੜੀ ਦੀ ਸੈਂਟਰਲ ਮਾਰਕੀਟ 'ਚ ਸਥਿਤ ਕਮਲੇਸ਼ ਜਿਊਲਰਜ਼ ਦੀ ਦੁਕਾਨ 'ਤੇ ਗੱਡੀ ਵਿਚ ਸਵਾਰ ਹੋ ਕੇ ਆਏ 5 ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਮਗਰੋਂ ਬਦਮਾਸ਼ ਦੁਕਾਨ ਅੰਦਰ ਦਾਖ਼ਲ ਹੋ ਗਏ ਅਤੇ ਉੱਥੇ ਮੌਜੂਦ ਕਰਮੀਆਂ ਅਤੇ ਮਾਲਕ ਦੀ ਕੁੱਟਮਾਰ ਕੀਤੀ। ਇਸ ਦੌਰਾਨ ਬਦਮਾਸ਼ਾਂ ਨੇ ਬੰਦੂਕ ਦੀ ਬੱਟ ਨਾਲ ਹਮਲਾ ਕਰ ਕੇ ਦੁਕਾਨ ਵਿਚ ਕਰਮੀਆਂ ਨੂੰ ਜ਼ਖ਼ਮੀ ਕਰ ਦਿੱਤਾ। ਨਾਲ ਹੀ ਦੁਕਾਨ ਵਿਚ ਰੱਖੀ ਜਿਊਲਰੀ ਨੂੰ ਬੈਗ ਵਿਚ ਭਰ ਕੇ ਫ਼ਰਾਰ ਹੋ ਗਏ। ਬਾਹਰ ਦੌੜਦੇ ਸਮੇਂ ਬਦਮਾਸ਼ਾਂ ਨੇ ਫਾਇਰਿੰਗ ਕੀਤੀ, ਜਿਸ ਕਾਰਨ ਗਾਰਡ ਅਤੇ ਜਿਊਲਰਜ਼ ਦੇ ਮਾਲਕ ਕਮਲੇਸ਼ ਸੋਨੀ ਸਮੇਤ ਇਕ ਹੋਰ ਨੂੰ ਗੋਲੀ ਲੱਗ ਗਈ। ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਜਿਊਲਰਜ਼ ਦੇ ਮਾਲਕ ਕਮਲੇਸ਼ ਸੋਨੀ ਦੀ ਮੌਤ ਹੋ ਗਈ।

ਦੁਕਾਨ 'ਚ ਲੁੱਟ ਦੀ ਇਸ ਘਟਨਾ ਦਾ ਬਾਹਰ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਸ਼ੋਅਰੂਮ ਦੇ ਅੰਦਰ 5 ਬਦਮਾਸ਼ ਲੁੱਟ-ਖੋਹ ਕਰ ਰਹੇ ਹਨ। ਦੌੜਦੇ ਸਮੇਂ ਬਦਮਾਸ਼ ਫਾਇਰਿੰਗ ਕਰਦੇ ਹਨ। ਦੁਕਾਨ ਵਿਚ ਚੋਰੀ ਕਰਦੇ ਸਮੇਂ ਬਦਮਾਸ਼ਾਂ ਨੂੰ ਕੁਝ ਹੀ ਮਿੰਟ ਦਾ ਸਮਾਂ ਲੱਗਦਾ ਹੈ। ਘਟਨਾ ਸ਼ੁੱਕਰਵਾਰ ਦੇਰ ਰਾਤ ਸ਼ਾਮ 7.30 ਵਜੇ ਦੀ ਦੱਸੀ ਜਾ ਰਹੀ ਹੈ।

ਲੁੱਟ-ਖੋਹ ਨੂੰ ਅੰਜਾਮ ਦੇਣ ਮਗਰੋਂ ਬਦਮਾਸ਼ ਸਵਿਫਟ ਗੱਡੀ ਵਿਚ ਸਵਾਰ ਹੋ ਕੇ ਆਏ ਸਨ। ਦੁਕਾਨ ਕੋਲ ਪਹੁੰਚਦੇ ਹੀ ਬਦਮਾਸ਼ਾਂ ਨੇ ਬਾਹਰ 3 ਰਾਊਂਡ ਫਾਇਰ ਕੀਤੇ। ਇਸ ਤੋਂ ਬਾਅਦ ਦੁਕਾਨਦਾਰ ਨੂੰ ਪਿਸਤੌਲ ਵਿਖਾਈ ਅਤੇ ਦੁਕਾਨ ਵਿਚ ਰੱਖੇ ਗਹਿਣੇ ਲੁੱਟਣ ਲੱਗੇ। ਜਦੋਂ ਦੁਕਾਨਦਾਰ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਫਾਇਰਿੰਗ ਕਰਦੇ ਹੋਏ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਲੁੱਟ-ਖੋਹ ਮਗਰੋਂ ਦੌੜਦੇ ਸਮੇਂ ਬਦਮਾਸ਼ਾਂ ਨੇ ਤਿੰਨ ਰਾਊਂਡ ਫਾਇਰ ਵੀ ਕੀਤੇ ਹਨ, ਜਿਸ ਵਿਚ 3 ਲੋਕਾਂ ਨੂੰ ਗੋਲੀ ਲੱਗੀ ਹੈ।


author

Tanu

Content Editor

Related News