EVM ਯਾਨੀ ‘ਐਵਰੀ ਵਨ ਵੋਟਿਡ ਮੋਦੀ’, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਪੋਸਟ

Friday, May 24, 2019 - 02:22 AM (IST)

EVM ਯਾਨੀ ‘ਐਵਰੀ ਵਨ ਵੋਟਿਡ ਮੋਦੀ’, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਪੋਸਟ

ਨਵੀਂ ਦਿੱਲੀ (ਅਨਸ)– ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੇ ਸੱਤਾ ਵਿਚ ਆਉਣ ਤੋਂ ਬਾਅਦ ਟਵਿੱਟਰਬਾਜ਼ਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ ਹੈ।

ਉਨ੍ਹਾਂ ਨੇ ਈ. ਵੀ. ਐੱਮ. ਨੂੰ ‘ਐਵਰੀ ਵਨ ਵੋਟਿਡ ਮੋਦੀ’ ਦੱਸਿਆ। ਇਹ ਪੋਸਟ ਨੂੰ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਕ ਹੋਰ ਯੂਜਰ ਨੇ ਟਵੀਟ ਕੀਤਾ ਕਿ ਸਾਰਿਆਂ ਨੇ ਕੇਂਦਰ ਲਈ ਨਰਿੰਦਰ ਮੋਦੀ ਨੂੰ ਅਤੇ ਆਂਧਰਾ ਪ੍ਰਦੇਸ਼ ਲਈ ਵਾਈ. ਐੱਸ. ਜਗਨ ਨੂੰ ਵੋਟ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਸੀ ਕਿ ਗਿਣਤੀ ਦੇ ਦਿਨਾਂ ਵਿਚ ਈ. ਵੀ. ਐੱਮ. ਨੂੰ ਇਧਰ ਉਧਰ ਲਿਜਾਇਆ ਜਾ ਰਿਹਾ ਸੀ।

...ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ!!...

ਸ਼ਿਵ ਸੈਨਾ ਦੇ ਊਧਵ ਠਾਕਰੇ, ਲੋਕ ਜਨ ਸ਼ਕਤੀ ਪਾਰਟੀ ਦੇ ਰਾਮ ਵਿਲਾਸ ਪਾਸਵਾਨ, ਜਦ (ਯੂ) ਦੇ ਨਿਤਿਨ ਕੁਮਾਰ ਅਤੇ ਅਕਾਲੀ ਦਲ ਤੋਂ ਸੁਖਬੀਰ ਬਾਦਲ ਨੂੰ ਭਾਜਪਾ ਨਾਲ ਬਣੇ ਰਹਿਣ ਦਾ ਫਾਇਦਾ ਹੋਇਆ ਅਤੇ ਮੋਦੀ ਦੇ ਨਾਂ ’ਤੇ ਇਹ ਵੀ ਜਿੱਤ ਗਏ।

ਸ਼ਤਰੂਘਨ ਸਿਨ੍ਹਾ, ਕੀਰਤੀ ਆਜ਼ਾਦ, ਚੰਦਰਬਾਬੂ ਨਾਇਡੂ ਅਤੇ ਮਹਿਬੂਬਾ ਮੁਫਤੀ ਨੇ ਭਾਜਪਾ ਨਾਲੋਂ ਸਬੰਧ ਤੋੜਿਆ ਅਤੇ ਚੋਣਾਂ ਵਿਚ ਸਾਰੇ ਡੁੱਬ ਗਏ।

ਪੂਜਯ ਅਟਲ ਜੀ ਦੇਖ ਰਹੇ ਹੋ।

ਨਜ਼ਰੇਂ ਆਪਨੀ ਟੇਕ ਰਹੇ ਹੋ।

ਏਕ ਵੋਟ ਸੇ ਸਰਕਾਰ ਗਿਰੀ ਥੀ।

ਤਬੀਅਤ ਉਨਕੀ ਹੁਈ ਹਰੀ ਥੀ।

ਠੁਡਾ ਮਾਰ ਹਸੀਂ ਥੀ ਮੈਡਮ।

ਝੰਡਾ ਗਾੜ ਹਸੀਂ ਥੀ ਮੈਡਮ।

ਪੂਰਾ ਇਟਲੀ ਹਰਸ਼ਿਤ ਥਾ।

ਸਦਨ ਵਿਪਕਸ਼ੀ ਗਰਵਿਤ ਥਾ।

ਕਾਤਿਲ ਹਸੀਂ ਥੀ ਲਾਲੂ ਵਾਲੀ।

ਦੇਵੇਗੌੜਾ ਕੇ ਹੋਂਠੋ ਕੀ ਲਾਲੀ।

ਆਜ ਸਮੇਂ ਹੈ ਠੇਲ ਰਹਾ।

ਖੇਲ ਅਨੋਖਾ ਖੇਲ ਰਹਾ।

ਪਸਤ ਹੈ ਆਜ ਵਿਰੋਧੀ ਜੀ।

ਮੋਲ ਚੁਕਾਤੇ ਮੋਦੀ ਜੀ।

ਭਗਵਾਮਯ ਭਾਰਤ ਵੰਦਨ ਹੈ।

ਅਟਲ ਆਪ ਕਾ ਅਭਿਨੰਦਨ ਹੈ।

(ਅਟਲ ਬਿਹਾਰੀ ਵਾਜਪਾਈ)


author

Inder Prajapati

Content Editor

Related News