ਫਲਾਈਟ ''ਚ ਬੈਠਣ ਤੋਂ ਪਹਿਲਾਂ ਸਭ ਦੀ ਰਿਪੋਰਟ ਸੀ ਨੈਗੇਟਿਵ, ਲੈਂਡਿੰਗ ਤੋਂ ਬਾਅਦ 52 ਹੋਏ ਕੋਰੋਨਾ ਪਾਜ਼ੇਟਿਵ

04/27/2021 8:18:29 PM

ਹਾਂਗਕਾਂਗ/ਨਵੀਂ ਦਿੱਲੀ - ਮੁਲਕ ਵਿਚ ਕੋਰੋਨਾ ਇਨਫੈਕਸ਼ਨ ਦਾ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਹਾਂਗਕਾਂਗ ਲਈ ਇਕ ਫਲਾਈਟ ਰਵਾਨਾ ਹੋਈ ਜਦ ਫਲਾਈਟ ਇਥੋਂ ਟੇਕ-ਆਫ ਹੋਈ ਤਾਂ ਸਾਰੇ ਯਾਤਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ ਪਰ ਜਦ ਫਲਾਈਟ ਸਿੰਗਾਪੁਰ ਪਹੁੰਚੀ ਤਾਂ ਉਸ ਫਲਾਈਟ ਵਿਚ ਸਵਾਰ 52 ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਹੜੇ ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਉਹ 4 ਅਪ੍ਰੈਲ ਨੂੰ ਭਾਰਤੀ ਫਲਾਈਟ ਵਿਸਤਾਰਾ ਰਾਹੀਂ ਹਾਂਗਕਾਂਗ ਪਹੁੰਚੇ ਸਨ।

ਇਹ ਵੀ ਪੜ੍ਹੋ - ਥਾਈਲੈਂਡ ਦੇ PM ਨੂੰ ਮਾਸਕ ਨਾ ਪਾਉਣ ਕਾਰਣ ਭਰਨਾ ਪਿਆ ਹਜ਼ਾਰਾਂ ਰੁਪਏ ਦਾ ਜ਼ੁਰਮਾਨਾ

52 ਯਾਤਰੀ ਨਿਕਲੇ ਪਾਜ਼ੇਟਿਵ
ਸਭ ਤੋਂ ਅਹਿਮ ਗੱਲ ਇਹ ਹੈ ਕਿ ਕੋਰੋਨਾ ਦੀ ਚੌਥੀ ਲਹਿਰ ਨਾਲ ਨਜਿੱਠ ਰਹੇ ਹਾਂਗਕਾਂਗ ਵਿਚ ਉਸ ਦਿਨ ਕੁਲ ਮਾਮਲੇ ਫਲਾਈਟ ਵਿਚ ਕੋਰੋਨਾ ਪਾਜ਼ਿਟੇਵ ਪਾਏ ਗਏ ਲੋਕਾਂ ਦੀ ਗਿਣਤੀ ਤੋਂ ਘੱਟ ਸਨ। ਹਾਂਗਕਾਂਗ ਨੇ ਜਨਵਰੀ ਵਿਚ ਕੋਰੋਨਾ ਦੀ ਚੌਥੀ ਲਹਿਰ 'ਤੇ ਕੰਟਰੋਲ ਪਾ ਲਿਆ ਸੀ। ਭਾਰਤ ਤੋਂ ਉਡਾਣ ਭਰਦੇ ਵੇਲੇ ਫਲਾਈਟ ਵਿਚ ਕੁਲ 188 ਲੋਕ ਸਵਾਰ ਸਨ ਪਰ ਹਾਂਗਕਾਂਗ ਦੇ ਅਧਿਕਾਰੀਆਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਜਦ ਜਹਾਜ਼ ਉਨ੍ਹਾਂ ਦੇ ਮੁਲਕ ਵਿਚ ਲੈਂਡ ਹੋਇਆ ਤਾਂ ਉਸ ਵਿਚ ਕਿੰਨੇ ਲੋਕ ਸਵਾਰ ਸਨ।

ਇਹ ਵੀ ਪੜ੍ਹੋ - ਫਿੱਟ ਰਹਿਣ ਲਈ 34 ਫੀਸਦੀ ਭਾਰਤੀ ਇਸਤੇਮਾਲ ਕਰ ਰਹੇ ਹਨ APP, ਦੁਨੀਆ 'ਚ ਸਭ ਤੋਂ ਵਧ

ਮਾਹਿਰਾਂ ਨੇ ਦੱਸਿਆ ਇਹ ਕਾਰਣ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇੰਨੀ ਵਧ ਗਿਣਤੀ ਵਿਚ ਲੋਕਾਂ ਦੇ ਫਲਾਈਟ ਵਿਚ ਪਾਜ਼ੇਟਿਵ ਪਾਏ ਜਾਣ ਪਿੱਛੇ 4 ਕਾਰਣ ਹੋ ਸਕਦੇ ਹਨ। ਹੋ ਸਕਦਾ ਹੈ ਕਿ ਜਦ ਯਾਤਰੀ ਜਹਾਜ਼ ਵਿਚ ਸਵਾਰ ਹੋਏ ਹੋਣ ਤਾਂ ਉਸ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਹੋ ਗਏ ਹੋਣ, ਜਿਸ ਤੋਂ ਬਾਅਦ ਭਾਰਤ ਦਾ ਪਹਿਲਾਂ ਤੋਂ ਦਬਾਅ ਵਿਚ ਕੰਮ ਕਰ ਰਹੇ ਹੈਲਥ ਵਿਭਾਗ ਉਨ੍ਹਾਂ ਦੀ ਠੀਕ ਨਾਲ ਜਾਂਚ ਨਾ ਕਰ ਸਕਿਆ ਹੋਵੇ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਯਾਤਰੀ ਜਿਸ ਹੋਟਲ ਵਿਚ ਕੁਆਰੰਟਾਈਨ ਕੀਤੇ ਗਏ ਸਨ ਤਾਂ ਕਿ ਪਤਾ ਉਹ ਸਭ ਉਥੋਂ ਪਾਜ਼ੇਟਿਵ ਹੋ ਗਏ ਹੋਣ।

ਇਹ ਵੀ ਪੜ੍ਹੋ - US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ


Khushdeep Jassi

Content Editor

Related News