''ਹਰ ਅੱਤਵਾਦੀ ਨੂੰ ਚੁਣ-ਚੁਣ ਕੇ ਮਾਰਾਂਗੇ'', ਪਹਿਲਗਾਮ ਦੇ ਦਹਿਸ਼ਤਗਰਦਾਂ ਨੂੰ ਅਮਿਤ ਸ਼ਾਹ ਦੀ ਚਿਤਾਵਨੀ
Friday, May 02, 2025 - 12:10 AM (IST)

ਨੈਸ਼ਨਲ ਡੈਸਕ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦਿੱਲੀ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 'ਪਹਿਲਗਾਮ ਹਮਲੇ ਦਾ ਚੁਣ-ਚੁਣ ਕੇ ਬਦਲਾ ਲਿਆ ਜਾਵੇਗਾ। ਇਹ ਨਰਿੰਦਰ ਮੋਦੀ ਦਾ ਭਾਰਤ ਹੈ।' ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਕਈ ਸਖਤ ਕਦਮ ਚੁੱਕੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕੋਈ ਇਹ ਨਾ ਸਮਝ ਲਵੇ ਕਿ ਸਾਡੇ 27 ਲੋਕਾਂ ਨੂੰ ਮਾਰ ਕੇ ਉਹ ਇਹ ਲੜਾਈ ਜਿੱਤ ਗਏ ਹਨ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਨੂੰ ਜਵਾਬ ਵੀ ਮਿਲੇਗਾ ਅਤੇ ਜਵਾਬ ਲਿਆ ਵੀ ਜਾਵੇਗਾ। ਉਨ੍ਹਾਂ ਕਿਹਾ ਕਿ ਕਾਇਰਾਨਾ ਹਮਲਾ ਕਰਕੇ ਸੋਚਦਾ ਹੈ ਕਿ ਇਹ ਸਾਡੀ ਜਿੱਤ ਹੈ ਤਾਂ ਇਹ ਸਮਝ ਲਓ ਕਿ ਚੁਣ-ਚੁਣ ਕੇ ਬਦਲਾ ਲਿਆ ਜਾਵੇਗਾ। ਇਹ ਨਰਿੰਦਰ ਮੋਦੀ ਦਾ ਭਾਰਤ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਫਿਰ ਇਹ ਸੰਕਲਪ ਯਾਦ ਵਿਦਾਉਣਾ ਚਾਹੁੰਦੇ ਹਾਂ ਕਿ ਅੱਤਵਾਦ ਦੇ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ। ਪੀ.ਐੱਮ. ਮੋਦੀ ਦੀ ਅਗਵਾਈ 'ਚ, ਚਾਹੇ ਖੱਬੇ-ਪੱਖੀ ਕੱਟੜਵਾਦ ਹੋਵੇ ਜਾਂ ਕਸ਼ਮੀਰ ਦਾ ਮੁੱਦਾ, ਜੇਕਰ ਕੋਈ ਕਾਇਰਾਨਾ ਹਰਕਤ ਕਰਦਾ ਹੈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਇੰਚ-ਇੰਚ ਜ਼ਮੀਨ ਤੋਂ ਅੱਤਵਾਦ ਨੂੰ ਮਿਟਾ ਦੇਵਾਂਗੇ।