ਕਦੇ ਸੀ ਸੇਲਜ਼ਮੈਨ, ਹੁਣ ਹੈ 10 ਹਜ਼ਾਰ ਕਰੋੜ ਦਾ ਮਾਲਕ, ਛਾਪੇ ਦੌਰਾਨ ਮਸ਼ੀਨ ਨਾਲ ਗਿਣੇ ਗਏ ਨੋਟ (ਤਸਵੀਰਾਂ)
Friday, Jan 08, 2016 - 10:17 AM (IST)

ਭੋਪਾਲ/ਗਵਾਲੀਅਰ— ਗਵਾਲੀਅਰ ਦੇ ਰਹਿਣ ਵਾਲੇ ਲਕਸ਼ਮੀਨਾਰਾਇਣ ਅਤੇ ਲੱਲਾ ਸ਼ਿਵਹਰੇ ਦੇ 55 ਠਿਕਾਣਿਆਂ ''ਤੇ ਆਮਦਨ ਟੈਕਸ ਡਿਪਾਰਟਮੈਂਟ ਨੇ ਛਾਪਾ ਮਾਰ ਕੇ ਕਾਰਵਾਈ ਕੀਤੀ ਹੈ। ਡਿਪਾਰਟਮੈਂਟ ਕਰੋੜਾਂ ਟੈਕਸ ਚੋਰੀ ਦੀ ਸੰਭਾਵਨਾ ਜ਼ਾਹਰ ਕੀਤਾ ਹੈ। 55 ਸਾਲ ਦੇ ਲਕਸ਼ਮੀਨਾਰਾਇਣ ਸ਼ਿਵਹਰੇ ਅਤੇ ਉਨ੍ਹਾਂ ਦੇ ਮੌਜੂਦਾ ਪਾਰਟਨਰ ਲੱਲਾ ਸ਼ਿਵਹਰੇ ਸ਼ਰਾਬ ਦੀ ਦੁਕਾਨ ''ਤੇ ਸੇਲਜ਼ਮੈਨ ਹੋਇਆ ਕਰਦਾ ਸੀ। ਫਿਰ 20 ਸਾਲ ਦੇ ਅੰਦਰ ਦੇਸ਼ ਦੇ ਅੱਧਾ ਦਰਜਨ ਸੂਬਿਆਂ ''ਚ ਸ਼ਰਾਬ ਦੀਆਂ ਦੁਕਾਨਾਂ ਦੇ ਠੇਕੇਦਾਰ ਬਣ ਗਏ। ਸੂਤਰ ਦੱਸਦੇ ਹਨ ਕਿ ਸ਼ਿਵਹਰੇ ਬੰਧੂਆਂ ਦਾ ਕਾਰੋਬਾਰ ਐੱਮ.ਪੀ. ਸਮੇਤ ਯੂ.ਪੀ., ਰਾਜਸਥਾਨ, ਝਾਰਖੰਡ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ''ਚ ਕਰੀਬ 200 ਤੋਂ ਵਧ ਦੁਕਾਨਾਂ ਤੱਕ ਫੈਲਿਆ ਹੋਇਆ ਹੈ।
ਦੇਖਦੇ ਹੀ ਦੇਖਦੇ ਸ਼ਿਵਹਰੇ ਪਰਿਵਾਰ ਦੀ ਪਕੜ ਸਰਕਾਰ ''ਚ ਵੀ ਚੰਗੀ ਹੋ ਗਈ ਸੀ। ਹਰ ਸਾਲ ਕਈ ਰਾਜਾਂ ਦੀ ਆਬਕਾਰੀ ਨੀਤੀ ਤੈਅ ਕਰਨ ''ਚ ਅਹਿਮ ਯੋਗਦਾਨ ਰਹਿੰਦਾ ਸੀ। ਸਰਕਾਰ ਇਨ੍ਹਾਂ ਦੀ ਸਹਿਮਤੀ ਨਾਲ ਹੀ ਨੀਤੀ ਤੈਅ ਕਰਨ ਲੱਗੀ। ਇਨ੍ਹਾਂ ਦਾ ਕਾਰੋਬਾਰ ਭੋਪਾਲ ਬ੍ਰੇਵਰੀਜ ਐਂਡ ਡਿਸਟਲਰੀਜ ਪ੍ਰਾਈਵੇਟ ਲਿਮਟਿਡ ਦੇ ਨਾਂ ਨਾਲ ਹੈ। ਇਸ ਦਾ ਹੈੱਡ ਕੁਆਰਟਰ ਗਵਾਲੀਅਰ ''ਚ ਹੈ। ਲਕਸ਼ਮੀਨਾਰਾਇਣ ਦੇ ਮਾਲਵਾ ਗਰੁੱਪ ਆਫ ਇੰਸਟੀਚਿਊਟ ਨਾਂ ਨਾਲ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ''ਚ ਕਾਲਜ ਵੀ ਹਨ।
ਲੱਲਾ ਸ਼ਿਵਹਰੇ ਮੂਲ ਤੌਰ ''ਤੇ ਦਤੀਆ ਜ਼ਿਲੇ ਦੇ ਪਿੰਡ ਦੇ ਜਿਗਨਾ ਦੇ ਰਹਿਣ ਵਾਲੇ ਹਨ। ਪਿਛਲੇ ਸਾਲ ਮਾਰਚ ''ਚ ਉਸ ਦੀ ਮਾਂ ਰਾਜਾਬੇਟੀ (90) ਦੀ ਅਣਪਛਾਤੇ ਬਦਮਾਸ਼ਾਂ ਨੇ ਹੱਤਿਆ ਕਰ ਕੇ ਉਨ੍ਹਾਂ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਲਕਸ਼ਮੀਨਾਰਾਇਣ ਮੂਲ ਤੌਰ ''ਤੇ ਸ਼ਯੋਪੁਰ ਦੇ ਰਹਿਣ ਵਾਲੇ ਹਨ। ਉਹ ਸ਼ਯੋਪੁਰ ''ਚ ਹੀ ਇਕ ਸ਼ਰਾਬ ਦੀ ਦੁਕਾਨ ''ਚ ਸੇਲਜ਼ਮੈਨ ਹੋਇਆ ਕਰਦਾ ਸੀ। ਬਾਅਦ ''ਚ ਦੋਹਾਂ ਨੇ ਨਾਲ ਕੰਮ ਸ਼ੁਰੂ ਕਰ ਦਿੱਤਾ ਸੀ। ਸ਼ਿਵਹਰੇ ਬੰਧੂਆਂ ਦੀ 6 ਰਾਜਾਂ ''ਚ 200 ਸ਼ਰਾਬ ਦੀਆਂ ਦੁਕਾਨਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਗਵਾਲੀਅਰ ਅਤੇ ਇੰਦੌਰ ''ਚ ਮੈਨੇਜਮੈਂਟ ਕਾਲਜ, ਟੋਲ ਟੈਕਸ ਬੈਰੀਅਰ, ਇੰਦੌਰ ਅਤੇ ਪੁਣੇ ''ਚ ਪੈਟਰੋਲ ਪੰਪ, ਬੈਤੂਲ ''ਚ ਕਰੀਬ 500 ਏਕੜ ਜ਼ਮੀਨ ਅਤੇ ਗਵਾਲੀਅਰ ਦੇ ਹਜ਼ੀਰਾ ''ਚ ਬਾਰ ਹੈ। ਗਵਾਲੀਅਰ ਸਮੇਤ ਮੁੰਬਈ, ਗੁੜਗਾਓਂ, ਭੋਪਾਲ, ਜਬਲਪੁਰ, ਪੁਣੇ ''ਚ ਮਕਾਨ ਹੈ।