ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਵੀ ਲੋਕਾਂ ’ਚ ਸਾਹਮਣੇ ਆ ਰਹੀਆਂ ਇਹ ਸਮੱਸਿਆਵਾਂ
Wednesday, Jan 19, 2022 - 02:39 PM (IST)
ਨੈਸ਼ਨਲ ਡੈਸਕ– ਕੋਰੋਨਾ ਤੋਂ ਰਿਕਵਰ ਹੋਣ ਦੇ ਬਾਅਦ ਵੀ ਲੋਕਾਂ ਨੂੰ ਕੁਝ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਰਿਪੋਰਟ ਤਾਂ ਨੈਗੇਟਿਵ ਆ ਰਹੀ ਹੈ ਪਰ ਹੁਣ ਵੀ ਉਨ੍ਹਾਂ ਨੂੰ ਕੰਮ ਕਰਦੇ ਸਮੇਂ ਥਕਾਵਟ ਹੋ ਰਹੀ ਹੈ। ਜ਼ਿਆਦਾ ਦੌੜ-ਭੱਜ ਕਰਦੇ ਹਨ ਤਾਂ ਉਨ੍ਹਾਂ ਦਾ ਸਾਹ ਫੁਲਣ ਲਗਦਾ ਹੈ। ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋਣ ਦੇ ਬਾਅਦ ਵੀ ਲੋਕ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋ ਪਾ ਰਹੇ।
ਇਹ ਵੀ ਪੜ੍ਹੋ– ਭਾਰਤ ਵਿਚ ਮੁਕੰਮਲ ਲਾਕਡਾਊਨ ਲਗਾਉਣ ਨੂੰ ਲੈ ਕੇ WHO ਦਾ ਅਹਿਮ ਬਿਆਨ
ਨਵੰਬਰ 2021 ’ਚ ਇਕ ਅਧਿਐਨ ਕੀਤਾ ਗਿਆ ਸੀ ਜਿਸ ਮੁਤਾਬਕ, ਦੁਨੀਆ ਭਰ ’ਚ ਕੋਰੋਨਾ ਤੋਂ ਠੀਕ ਹੋ ਚੁੱਕੇ 40 ਫੀਸਦੀ ਲੋਕ ਕੋਈ-ਨਾ-ਕੋਈ ਸਮੱਸਿਆ ਨਾਲ ਜੂਝ ਰਹੇ ਸਨ। ਇਹ ਅਧਿਐਨ ਲਗਭਗ 990 ਲੋਕਾਂ ’ਤੇ ਕੀਤਾ ਗਿਆ ਸੀ। ਕੋਰੋਨਾ ਤੋਂ ਰਿਕਵਰ ਹੋਣ ਦੇ ਬਾਅਦ ਥਕਾਵਟ, ਕਮਜ਼ੋਰੀ ਅਤੇ ਨੀਂਦ ਨਾ ਆਉਣ ਵਰਗੀਆਂ ਸ਼ਿਕਾਇਤਾਂ ਸਿਰਫ ਗੰਭੀਰ ਮਰੀਜ਼ਾਂ ’ਚ ਹੀ ਨਹੀਂ ਸਗੋਂ ਲੱਛਣ ਵਾਲੇ ਮਰੀਜ਼ਾਂ ’ਚ ਵੀ ਇਹ ਸਮੱਸਿਆਵਾਂ ਵੇਖੀਆਂ ਗਈਆਂ ਹਨ।
ਸਿਹਤ ਮੰਤਰਾਲਾ ਮੁਤਾਬਕ, ਹਸਪਤਾਲ ’ਚ ਦਾਖਲ ਹੋਣ ਵਾਲੇ ਕੋਵਿਡ-19 ਦੇ 20 ਤੋਂ 30 ਫੀਸਦੀ ਗੰਭੀਰ ਮਰੀਜ਼ਾਂ ਦੇ ਦਿਲ ਦੀਆਂ ਮਾਸਪੇਸ਼ੀਆਂ ’ਚ ਸਮੱਸਿਆ ਵੇਖੀ ਗਈ ਹੈ। ਕੋਰੋਨਾ ਨੂੰ ਮਾਤ ਦੇਣ ਦੇ 60ਵੇਂ ਦਿਨ ਦੇ ਬਾਅਦ ਵੀ 20 ਫੀਸਦੀ ਮਰੀਜ਼ਾਂ ਨੇ ਛਾਤੀ ’ਚ ਦਰਦ ਮਹਿਸੂਸ ਕੀਤਾ ਅਤੇ 10 ਫੀਸਦੀ ਮਰੀਜ਼ਾਂ ਦੇ ਛਾਤੀ ’ਚ ਸਨਸਨੀ ਹੋਣ ਵਰਗੇ ਲੱਛਣ ਦਿਸੇ।
ਇਹ ਵੀ ਪੜ੍ਹੋ– ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ- ਕਿਸੇ ਦੀ ਇੱਛਾ ਵਿਰੁੱਧ ਟੀਕਾ ਲਵਾਉਣ ਲਈ ਮਜਬੂਰ ਨਹੀਂ ਕਰ ਸਕਦੇ