ਯੂਰਪੀਅਨ ਸਕੀਅਰਸ ਹਿਮਾਚਲ ਪ੍ਰਦੇਸ਼ 'ਚ ਸਕੀਇੰਗ ਦੇ ਹੋਏ ਦੀਵਾਨੇ
Friday, Jun 07, 2019 - 03:55 PM (IST)

ਫਰਾਂਸ/ਮਨਾਲੀ (ਏਜੰਸੀ)— ਯੂਰਪੀਅਨ ਸਕੀਅਰਸ ਹਿਮਾਚਲ ਪ੍ਰਦੇਸ਼ 'ਚ ਸਕੀਇੰਗ ਦੇ ਹੋਏ ਦੀਵਾਨੇਕੇਂਦਰ ਬਣਿਆ ਹੋਇਆ ਹੈ। ਮਈ ਅਤੇ ਜੂਨ ਦੇ ਮਹੀਨਿਆਂ ਵਿਚ ਮਨਾਲੀ ਅਤੇ ਲਾਹੌਲ ਦੀਆਂ ਕੁਦਰਤੀ ਢਲਾਨਾਂ 'ਤੇ ਸਕੀਇੰਗ ਮੁਹਿੰਮ ਵਿਚ 6 ਯੂਰਪੀ ਲੋਕਾਂ ਦੀ ਇਕਟੀਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਟੀਮ ਵਿਚ 5 ਫਰਾਂਸ ਦੇ ਅਤੇ ਇਕ ਬੈਲਜੀਅਮ ਦਾ ਨਾਗਰਿਕ ਹੈ। ਉਹ ਇੰਨੇ ਉਤਸ਼ਾਹਿਤ ਹਨ ਕਿ ਇਸ ਗਰਮੀ ਦੇ ਮਹੀਨੇ ਵਿਚ ਹੁਣ ਉਹ ਖੇਤਰ ਵਿਚ ਬੈਕਕਾਊਂਟਰੀ ਅਤੇ ਹੈਲੀਕਾਪਟਰ ਸਕੀਇੰਗ ਆਪਰੇਸ਼ਨ ਚਲਾਉਣ ਦੀ ਯੋਜਨਾ ਬਣਾ ਰਹੇ ਹਨ।
ਟੀਮ ਜਿਸ ਨੇ ਇੱਥੇ ਖੇਤਰ ਵਿਚ ਬੁੱਧਵਾਰ ਨੂੰ ਵਾਪਸੀ ਕੀਤੀ, ਉਨ੍ਹਾਂ ਨਾਲ ਸਾਬਕਾ ਸਕੀਇੰਗ ਓਲੰਪੀਅਨ, ਇਕ ਸੀਨੀਅਰ ਪਰਬਤ ਗਾਈਡ, ਇਕ ਪੱਤਰਕਾਰ ਅਤੇ ਸਕੀ ਖੋਜਕਰਤਾ ਪਰਵੀਨ ਸੂਦ (ਪਿੰਟੂ) ਮਨਾਲੀ ਤੋਂ ਸਨ। ਉਨ੍ਹਾਂ ਕੋਲ ਵਿਸ਼ਾਲ ਹੈਲੀ-ਸਕੀਇੰਗ ਦਾ ਅਨੁਭਵ ਹੈ ਅਤੇ ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਲਾਹੌਲ ਵਿਚ 20,044 ਫੁੱਟ ਉੱਚੀ ਮਾਊਂਟ ਯੂਨਮ ਚੋਟੀ 'ਤੇ ਸਕੀ ਕਰਨ ਦੀ ਮੁਹਿੰਮ ਦਾ ਆਯੋਜਨ ਕੀਤਾ। ਟੀਮ ਨੇ ਹਾਮਟਾ ਵਿਚ ਤੇ ਰੋਹਤਾਂਗ ਨੇੜੇ ਦੋ ਰਾਤਾਂ ਅਤੇ ਬਰਲਾਚਾ ਵਿਚ ਤਿੰਨ ਰਾਤਾਂ ਦਾ ਕੈਂਪ ਲਗਾਇਆ।
ਸਮੂਹ ਦਾ ਹਿੱਸਾ ਰਹੇ ਡੀਡੀਅਰ ਜੂਲਸ ਡੇਲਹਾਏ ਨੇ ਕਿਹਾ,''ਕਈ ਸਥਾਨਾਂ 'ਤੇ ਬਰਫ ਦੀ ਸਥਿਤੀ ਮਈ ਦੇ ਅਖੀਰ ਅਤੇ ਜੂਨ ਦੀ ਸ਼ੁਰੂਆਤ ਵਿਚ ਸਕੀਇੰਗ ਲਈ ਆਦਰਸ਼ ਸੀ।'' ਉਨ੍ਹਾਂ ਨੇ ਕਿਹਾ,'' ਇਹ ਅਦਭੁੱਤ ਹੈ। ਹਿਮਾਲਿਆ 'ਤੇ ਕੁਝ ਕੁਦਰਤੀ ਢਲਾਣਾਂ ਵਿਸ਼ਾਲ ਹਨ। ਅਸੀਂ ਇੱਥੇ ਵਿਸ਼ਾਲ ਸਕੀਇੰਗ ਸੈਲਾਨੀ ਸਮਰੱਥਾ ਦੇਖਦੇ ਹਾਂ।'' ਇੱਥੇ ਦੱਸ ਦਈਏ ਕਿ ਖੇਤਰ ਵਿਚ ਟੀਮ ਵੱਲੋਂ ਇਹ ਦੂਜਾ ਦੌਰਾ ਸੀ। ਉਹ ਅਜਿਹੇ ਖੇਤਰ ਦੀ ਖੋਜ ਕਰ ਰਹੇ ਹਨ ਜਿੱਥੇ ਸਕੀਇੰਗ ਪਹਿਲਾਂ ਕਦੇ ਨਹੀਂ ਕੀਤੀ ਗਈ।