ਦੁਨੀਆ ’ਚ ਪਹਿਲੀ ਵਾਰ ਹੋਇਆ ਅਜਿਹਾ, ਸਰੀਰਕ ਸਬੰਧ ਕਾਰਣ ਹੋਇਆ ਡੇਂਗੂ

Tuesday, Nov 12, 2019 - 10:33 PM (IST)

ਦੁਨੀਆ ’ਚ ਪਹਿਲੀ ਵਾਰ ਹੋਇਆ ਅਜਿਹਾ, ਸਰੀਰਕ ਸਬੰਧ ਕਾਰਣ ਹੋਇਆ ਡੇਂਗੂ

ਨਵੀਂ ਦਿੱਲੀ — ਅਜੇ ਤੱਕ ਅਸੀਂ ਇਹੋ ਸੋਚਦੇ ਰਹੇ ਹਾਂ ਕਿ ਡੇਂਗੂ ਸਿਰਫ ਮੱਛਰ ਦੇ ਲੜਨ ਨਾਲ ਫੈਲਦਾ ਹੈ। ਸਾਇੰਸ ਤਾਂ ਇਹੋ ਕਹਿੰਦੀ ਹੈ ਪਰ ਦੁਨੀਆ ’ਚ ਪਹਿਲੀ ਵਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਡੇਂਗੂ ਨਾਲ ਜੁੜੇ ਪੁਰਾਣੇ ਸਾਰੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਦਿੱਤਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਯੂਰਪੀਅਨ ਦੇਸ਼ ਸਪੇਨ ਦੀ, ਜਿਥੇ ਇਕ ਮਰੀਜ਼ ਨੂੰ ਮੱਛਰ ਦੇ ਲੜਨ ਨਾਲ ਨਹੀਂ, ਸਗੋਂ ਸੈਕਸ ਕਰਨ ਨਾਲ ਡੇਂਗੂ ਹੋ ਗਿਆ।

ਸਪੇਨ ਦੀ ਹੈਲਥ ਅਥਾਰਟੀਜ਼ ਨੇ ਜਾਂਚ ਤੋਂ ਬਾਅਦ ਇਹ ਦਾਅਵਾ ਕੀਤਾ ਹੈ ਕਿ ਇਸ ਵਿਅਕਤੀ ਨੂੰ ਸਰੀਰਕ ਸਬੰਧ ਬਣਾਉਣ ਦੇ ਕਾਰਣ ਹੀ ਡੇਂਗੂ ਹੋਇਆ ਹੈ। ਮੈਡ੍ਰਿਡ ਜੀ ਜ਼ਿਲਾ ਪਬਲਿਕ ਹੈਲਥ ਡਿਪਾਰਟਮੈਂਟ ਦੀ ਮੁਖੀ ਸੁਜਾਨਾ ਜੀਮੇਂਜ ਦਾ ਕਹਿਣਾ ਹੈ ਕਿ ਮੇਲ ਪਾਰਟਨਰ ਆਪਣੇ ਕਿਊਬਾ ਟ੍ਰਿਪ ਦੌਰਾਨ ਡੇਂਗੂ ਦੀ ਲਪੇਟ ’ਚ ਆਇਆ ਸੀ। ਪਹਿਲਾਂ ਤੋਂ ਡੇਂਗੂ ਪੀੜਤ ਵਿਅਕਤੀ ਵਰਗੇ ਹੀ ਆਪਣੇ ਮੇਲ ਪਾਰਟਨਰ ਨਾਲ ਸੰਪਰਕ ’ਚ ਆਇਆ, ਉਸ ਨੂੰ ਵੀ ਡੇਂਗੂ ਹੋ ਗਿਆ।

ਸੁਜਾਨਾ ਮੁਤਾਬਕ ਇਨ੍ਹਾਂ ਦੋਵਾਂ ਲੋਕਾਂ ’ਚ ਇਕ ਵਰਗੇ ਲੱਛਣ ਦੇਖਣ ਨੂੰ ਮਿਲ ਰਹੇ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਦੋਵਾਂ ਵਿਅਕਤੀਆਂ ਦੇ ਸਪਰਮ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਵਾਂ ਦੇ ਸਰੀਰ ’ਚ ਮੌਜੂਦ ਵਾਇਰਸ ਇਕ ਹੀ ਸੀ, ਜੋ ਕਿਊਬਾ ’ਚ ਡੇਂਗੂ ਦਾ ਕਾਰਣ ਬਣਿਆ ਹੋਇਆ ਹੈ।


author

Inder Prajapati

Content Editor

Related News