ਕਰਵਾ ਚੌਥ ਮੌਕੇ ਪਤੀ ਕੋਲੋਂ ਹੈਲਮੇਟ ਪਹਿਨਣ ਦਾ ਵਾਅਦਾ ਲੈਣ ਪਤਨੀਆਂ

Wednesday, Oct 16, 2019 - 03:19 PM (IST)

ਕਰਵਾ ਚੌਥ ਮੌਕੇ ਪਤੀ ਕੋਲੋਂ ਹੈਲਮੇਟ ਪਹਿਨਣ ਦਾ ਵਾਅਦਾ ਲੈਣ ਪਤਨੀਆਂ

ਇਟਾਵਾ— ਕਰਵਾ ਚੌਥ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੀ ਇਟਾਵਾ ਪੁਲਸ ਨੇ ਬਿਨਾਂ ਹੈਲਮੇਟ ਮੋਟਰ ਸਾਈਕਲ ਚਲਾਉਣ ਵਾਲੇ ਨੌਜਵਾਨਾਂ ਨੂੰ ਹੈਲਮੇਟ ਵੰਡ ਕੇ ਸੜਕ ਜਾਗਰੂਕਤਾ ਦੀ ਅਨੋਖੀ ਪਹਿਲ ਕੀਤੀ ਹੈ। ਸੀਨੀਅਰ ਪੁਲਸ ਅਧਿਕਾਰੀ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸੜਕ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰ ਬਣਦੀ ਹੈ, ਜਿਸ ਨਾਲ ਉਨ੍ਹਾਂ ਦੀ ਜਾਨ ਦੀ ਹਿਫਾਜ਼ਤ ਹੁੰਦੀ ਹੈ। ਪਤੀ ਦੀ ਲੰਬੀ ਉਮਰ ਲਈ ਮਨਾਇਆ ਜਾਣ ਵਾਲਾ ਕਰਵਾ ਚੌਥ ਆਵਾਜਾਈ ਨਿਯਮਾਂ ਦੀ ਯਾਦ ਦਿਵਾਉਣ ਦਾ ਬਿਹਤਰੀਨ ਮੌਕਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਬਿਨਾਂ ਹੈਲਮੇਟ ਦੋ-ਪਹੀਆ ਵਾਹਨ ਚਲਾ ਰਹੇ ਨੌਜਵਾਨਾਂ ਨੂੰ ਉਸ ਸਮੇਂ ਹੈਲਮੇਟ ਸੌਂਪਿਆ ਜਾਵੇ, ਜਦੋਂ ਉਨ੍ਹਾਂ ਦੀ ਜੀਵਨ ਸਾਥਣ ਨਾਲ ਹੋਵੇ। ਇਸ ਤਿਉਹਾਰ ਦੇ ਜ਼ਰੀਏ ਔਰਤਾਂ ਅਤੇ ਪੁਰਸ਼ਾਂ ਨੂੰ ਇਕ ਸੀਖ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਇਟਾਵਾ ਪੁਲਸ ਨੇ ਬਕਾਇਦਾ ਇਕ ਦਰਜਨ ਹੈਲਮੇਟ ਵੀ ਵੰਡੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਕਰਵਾ ਚੌਥ 'ਤੇ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਤੀ ਤੋਂ ਹੈਲਮੇਟ ਦਾ ਤੋਹਫਾ ਲੈਣ ਅਤੇ ਹਮੇਸ਼ਾ ਪਹਿਨਣ ਦਾ ਵਚਨ ਲੈਣ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਸੜਕ ਹਾਦਸਿਆਂ ਵਿਚ ਹਰ ਸਾਲ 20 ਹਜ਼ਾਰ ਲੋਕ ਦਮ ਤੋੜ ਰਹੇ ਹਨ। ਤਿੰਨ ਗੁਣਾ ਵਧ ਯਾਨੀ ਕਿ 60 ਹਜ਼ਾਰ ਲੋਕ ਦਿਵਯਾਂਗ (ਅਪਾਹਜ) ਹੋ ਰਹੇ ਹਨ। ਜ਼ਿਆਦਾਤਰ ਸੜਕ ਹਾਦਸੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਨਾਲ ਹੁੰਦੇ ਹਨ। ਇਸ ਵਿਚ ਦੋ-ਪਹੀਆ ਵਾਹਨ ਸਵਾਰ ਨੌਜਵਾਨਾਂ ਦਾ ਬਿਨਾਂ ਹੈਲਮੇਟ ਗੱਡੀ ਚਲਾਉਣਾ ਸਭ ਤੋਂ ਵੱਡੀ ਵਜ੍ਹਾ ਹੈ। 


author

Tanu

Content Editor

Related News