ਖੇਤੀਬਾੜੀ ਵਿਭਾਗ ਨੇ ਜਾਰੀ ਕੀਤੇ ਸਾਲ 2022-23 ਦੀਆਂ ਮੁੱਖ ਫਸਲਾਂ ਦੇ ਅਨੁਮਾਨਿਤ ਉਤਪਾਦਨ ਦੇ ਅੰਕੜੇ
Wednesday, Oct 18, 2023 - 08:26 PM (IST)
ਜੈਤੋਂ (ਪਰਾਸ਼ਰ) : ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਸਾਲ 2022-23 ਦੇ ਮੁੱਖ ਫਸਲਾਂ ਦੇ ਉਤਪਾਦਨ ਦੇ ਅਨੁਮਾਨ ਜਾਰੀ ਕਰ ਦਿੱਤੇ ਗਏ ਹਨ। ਵੱਖ-ਵੱਖ ਫਸਲਾਂ ਦੇ ਉਤਪਾਦਨ ਦੇ ਅੰਕੜੇ ਸੂਬਿਆਂ ਤੋਂ ਪ੍ਰਾਪਤ ਅੰਕੜਿਆਂ 'ਤੇ ਆਧਾਰਿਤ ਹਨ। ਪਹਿਲਾਂ ਇਹ ਅਨੁਮਾਨ ਅਗਸਤ ਮਹੀਨੇ ਜਾਰੀ ਕੀਤਾ ਜਾਂਦਾ ਸੀ, ਪਰ ਹੁਣ ਫਰਵਰੀ ਦੀ ਜਗ੍ਹਾ ਇਸ ਨੂੰ ਅਕਤੂਬਰ 'ਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
ਇਹ ਬਦਲਾਅ ਖੇਤੀਬਾੜੀ ਸਾਲ ਦੇ ਖ਼ਤਮ ਹੋਣ ਦੇ ਕੁਝ ਮਹੀਨਿਆਂ ਬਾਅਦ ਹੀ ਮੁੱਖ ਫਸਲਾਂ ਦੇ ਅੰਕੜਿਆਂ ਨੂੰ ਜਲਦੀ ਤਿਆਰ ਕਰਨ 'ਚ ਮਦਦ ਕਰਦਾ ਹੈ। ਇਸ ਦੇ ਇਲਾਵਾ ਇਸ ਸਾਲ ਦੌਰਾਨ ਹਾੜ੍ਹੀ ਦੀ ਫਸਲ ਨੂੰ ਮੌਸਮ ਤੋਂ ਵੱਖ ਰੱਖ ਕੇ ਜ਼ਿਆਦਾ ਸਟੀਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਪਹਿਲਾਂ ਇਨ੍ਹਾਂ ਦੋਵਾਂ ਮੌਸਮਾਂ ਨੂੰ ਹਾੜ੍ਹੀ ਅਧੀਨ ਜੋੜਿਆ ਜਾਂਦਾ ਸੀ। ਇਹ ਵਖਰੇਵਾਂ ਚੌਲ, ਬਾਜਰਾ, ਮੱਕੀ, ਉੜਦ, ਮੂੰਗੀ, ਮੂੰਗਫਲੀ, ਸੂਰਜਮੁਖੀ ਅਤੇ ਤਿਲ ਵਰਗੀਆਂ ਫਸਲਾਂ ਲਈ ਲਾਗੂ ਕੀਤਾ ਗਿਆ ਹੈ। ਸਾਲ 2012-13 ਤੋਂ ਬਾਅਦ ਦੇ ਸਾਲਾਂ ਦੇ ਉਤਪਾਦਨ ਦਾ ਤੁਲਨਾਤਮਕ ਅਨੁਮਾਨ ਹੈ। ਅੰਤਿਮ ਅਨੁਮਾਨਾਂ ਮੁਤਾਬਕ 2022,23 ਦੌਰਾਨ ਮੁੱਖ ਫਸਲਾਂ ਦਾ ਅਨੁਮਾਨਤ ਉਤਪਾਦਨ ਇਸ ਪ੍ਰਕਾਰ ਹੈ...
ਅਨਾਜ- 3296.87 ਲੱਖ ਟਨ
ਚੌਲ- 1357.55 ਲੱਖ ਟਨ
ਕਣਕ- 1105.54 ਲੱਖ ਟਨ
ਮੋਟੇ ਅਨਾਜ- 573.19 ਲੱਖ ਟਨ
ਮੱਕਾ- 380.85 ਲੱਖ ਟਨ
ਦਾਲਾਂ- 260.58 ਲੱਖ ਟਨ
ਛੋਲੇ- 122.67 ਲੱਖ ਟਨ
ਤਿਲ- 413.55 ਲੱਖ ਟਨ
ਮੂੰਗਫਲੀ- 102.97 ਲੱਖ ਟਨ
ਸੋਇਆਬੀਨ- 149.85 ਲੱਖ ਟਨ
ਸਰ੍ਹੋਂ- 126.43 ਲੱਖ ਟਨ
ਗੰਨਾ- 4905.33 ਲੱਖ ਟਨ
ਪਟਸਨ ਤੇ ਮੈਸਟਾ- 93.92 ਲੱਖ ਟਨ
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ
ਸਾਲ 2022-23 ਦੇ ਅਨੁਮਾਨ ਅਨੁਸਾਰ ਦੇਸ਼ 'ਚ ਕੁੱਲ ਅਨਾਜ ਉਤਪਾਦਨ ਰਿਕਾਰਡ 3296.87 ਲੱਖ ਟਨ ਹੈ, ਜੋ ਪਿਛਲੇ ਸਾਲ ਨਾਲੋਂ 140.71 ਲੱਖ ਟਨ ਵੱਧ ਹੈ। ਇਸੇ ਤਰ੍ਹਾਂ ਚੌਲਾਂ ਦਾ ਉਤਪਾਦਨ ਵੀ ਪਿਛਲੇ ਸਾਲ ਨਾਲੋਂ 62.84 ਲੱਖ ਟਨ ਵੱਧ ਹੈ। ਕਣਕ ਦਾ ਉਤਪਾਦਨ ਵੀ ਪਿਛਲੇ ਸਾਲ ਦੇ ਅਨੁਮਾਨਿਤ ਉਤਪਾਦਨ ਨਾਲੋਂ 28 ਲੱਖ ਟਨ ਵੱਧ ਹੈ। ਮੋਟਾ ਅਨਾਜ ਦਾ ਅਨੁਮਾਨਿਤ ਉਤਪਾਦਨ ਵੀ ਪਿਛਲੇ ਸਾਲ ਦੇ ਉਤਪਾਦਨ ਨਾਲੋਂ 33.92 ਲੱਖ ਟਨ ਵੱਧ ਹੈ। ਇਸ ਦੇ ਇਲਾਵਾ ਤਿਲਾਂ ਦਾ ਉਤਪਾਦਨ ਵੀ ਪਿਛਲੇ ਸਾਲ ਨਾਲੋਂ 73.33 ਲੱਖ ਟਨ ਵੱਧ ਹੈ। ਗੰਨਾ, ਜਿਸਦਾ ਉਤਪਾਦਨ ਪਿਛਲੇ ਸਾਲ 4394.25 ਲੱਖ ਟਨ ਸੀ, ਇਸ ਸਾਲ ਉਹ 511.08 ਲੱਖ ਟਨ ਵਧ ਕੇ 4905.33 ਲੱਖ ਟਨ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਵੱਡਾ ਦਾਅ ਖੇਡਣ ਲਈ ਮੈਦਾਨ 'ਚ ਉੱਤਰੀ 'ਆਪ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8