ਵਾਤਾਵਰਣ ਪ੍ਰਭਾਵ ਆਕਲਨ ਦਾ ਮਸੌਦਾ ਵਾਪਸ ਲਵੇ ਸਰਕਾਰ : ਰਾਹੁਲ ਗਾਂਧੀ

08/10/2020 3:26:55 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਾਤਾਵਰਣ ਪ੍ਰਭਾਵ ਆਕਲਨ (ਈ.ਆਈ.ਏ.) ਦੇ ਮਸੌਦੇ ਨੂੰ ਲੈ ਕੇ ਸੋਮਵਾਰ ਨੂੰ ਸਰਕਾਰ 'ਤੇ ਫਿਰ ਤੋਂ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਸ ਨੂੰ ਵਾਪਸ ਲਿਆ ਜਾਣਾ ਚਾਹੀਦਾ। ਉਨ੍ਹਾਂ ਨੇ ਟਵੀਟ ਕਰ ਕੇ ਦੋਸ਼ ਲਗਾਇਆ ਕਿ ਈ.ਆਈ.ਏ.-2020 ਦੇ ਮਸੌਦੇ ਦਾ ਮਕਸਦ 'ਦੇਸ਼ ਦੀ ਲੁੱਟ' ਹੈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ,''ਇਹ ਇਕ ਖੌਫਨਾਕ ਉਦਾਹਰਣ ਹੈ ਕਿ ਭਾਜਪਾ ਸਰਕਾਰ ਦੇਸ਼ ਦੇ ਸਰੋਤ ਲੁੱਟਣ ਵਾਲੇ ਚੁਨਿੰਦਾ ਸੂਟ-ਬੂਟ ਵਾਲੇ ਦੋਸਤਾਂ ਲਈ ਕੀ-ਕੀ ਕਰਦੀ ਆ ਰਹੀ ਹੈ।''

PunjabKesariਰਾਹੁਲ ਗਾਂਧੀ ਨੇ ਕਿਹਾ,''ਦੇਸ਼ ਦੀ ਲੁੱਟ ਅਤੇ ਵਾਤਾਵਰਣ ਦੀ ਤਬਾਹੀ ਨੂੰ ਰੋਕਣ ਲਈ ਈ.ਆਈ.ਏ.-2020 ਦਾ ਮਸੌਦਾ ਵਾਪਸ ਲਿਆ ਜਾਣਾ ਚਾਹੀਦਾ।'' ਉਨ੍ਹਾਂ ਨੇ ਐਤਵਾਰ ਨੂੰ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਨਵੇਂ ਵਾਤਾਵਰਣ ਪ੍ਰਭਾਵ ਆਕਲਨ (ਈ.ਆਈ.ਏ.) 2020 ਮਸੌਦੇ ਵਿਰੁੱਧ ਪ੍ਰਦਰਸ਼ਨ ਕਰਨ, ਕਿਉਂਕਿ ਇਹ ਖਤਰਨਾਕ ਹੈ ਅਤੇ ਜੇਕਰ ਨੋਟੀਫਾਈਡ ਹੁੰਦਾ ਹੈ ਤਾਂ ਇਸ ਦੇ ਲੰਬੇ ਸਮੇਂ ਦੇ ਨਤੀਜੇ ਵਿਨਾਸ਼ਕਾਰੀ ਹੋਣਗੇ। ਦੱਸਣਯੋਗ ਹੈ ਕਿ ਵਾਤਾਵਰਣ ਮੰਤਰਾਲੇ ਨੇ ਇਸ ਸਾਲ ਮਾਰਚ 'ਚ ਈ.ਆਈ.ਏ. ਦੇ ਮਸੌਦੇ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਇਸ 'ਤੇ ਜਨਤਾ ਤੋਂ ਸੁਝਾਅ ਮੰਗੇ ਗਏ ਸਨ। ਇਸ ਦੇ ਅਧੀਨ ਵੱਖ-ਵੱਖ ਪ੍ਰਾਜੈਕਟਾਂ ਲਈ ਵਾਤਾਵਰਣ ਮਨਜ਼ੂਰੀ ਦੇਣ ਦੇ ਮਾਮਲੇ ਆਉਂਦੇ ਹਨ। 


DIsha

Content Editor

Related News