ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਤੜਕਸਾਰ ਹੀ...
Sunday, Apr 13, 2025 - 05:05 PM (IST)

ਨੈਸ਼ਨਲ ਡੈਸਕ- ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ (ਐੱਮ.ਐੱਸ.ਯੂ.) ਦੇ ਇੱਕ 19 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਨੇ ਐਤਵਾਰ ਸਵੇਰੇ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ 'ਤੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਮੁਕਾ ਲਈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਤਿਹਗੰਜ ਪੁਲਸ ਦੇ ਸਬ-ਇੰਸਪੈਕਟਰ ਆਰ.ਬੀ. ਬਰਈਆ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਦੇ ਪਿਤਾ ਦੀ ਹਾਲ ਹੀ 'ਚ ਮੌਤ ਹੋਈ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ।
ਉਨ੍ਹਾਂ ਕਿਹਾ ਕਿ ਮ੍ਰਿਤਕ ਐੱਮ.ਐੱਸ.ਯੂ. ਦੇ ਤਕਨਾਲੋਜੀ ਫੈਕਲਟੀ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ, ਜਿਸ ਦੀ ਲਾਸ਼ ਹੋਸਟਲ 'ਕਾਮਨ ਹਾਲ' ਵਿੱਚ ਚਾਦਰ ਦੀ ਮਦਦ ਨਾਲ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਅਧਿਕਾਰੀ ਨੇ ਅੱਗੇ ਦੱਸਿਆ ਐਤਵਾਰ ਦੀ ਸਵੇਰ ਉਹ ਕਰੀਬ 6.30 ਵਜੇ ਇਸ ਹਾਲ ਵੱਲ ਜਾਂਦਾ ਹੋਇਆ ਦਿਖਾਈ ਦਿੱਤਾ ਤੇ ਫਿਰ ਉਸ ਨੇ ਇਕ ਮੇਜ਼ 'ਤੇ ਚੜ੍ਹ ਕੇ ਬੈੱਡਸ਼ੀਟ ਦੀ ਮਦਦ ਨਾਲ ਆਪਣੇ-ਆਪ ਨੂੰ ਪੱਖੇ ਨਾਲ ਲਟਕਾ ਲਿਆ।
ਇਹ ਵੀ ਪੜ੍ਹੋ- ਰੋਟੀ ਖਾ ਕੇ ਕਮਰੇ 'ਚ ਗਿਆ ਨੌਜਵਾਨ ਸਵੇਰ ਤੱਕ ਨਾ ਆਇਆ ਬਾਹਰ, ਜਦੋਂ ਪਰਿਵਾਰ ਨੇ ਦੇਖਿਆ ਤਾਂ ਨਿਕਲੀਆਂ ਧਾਹਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e