ਪੋਰਨ ਸਾਇਟ ''ਤੇ ਅਸ਼ਲੀਲ ਸਮੱਗਰੀ ਪਾਉਣ ਵਾਲਾ ਇੰਜੀਨਿਅਰ ਵਿਦਿਆਰਥੀ ਗ੍ਰਿਫਤਾਰ

07/22/2017 2:20:23 AM

ਕੋਲਕਾਤਾ—ਸੀ.ਆਈ.ਡੀ. ਨੇ ਪੂਰਬ ਮੇਦਿਨੀਪੁਰ ਦੇ ਇਕ ਇੰਜੀਨਿਅਰ ਵਿਦਿਆਰਥੀ ਨੂੰ ਕਥਿਤ ਤੌਰ 'ਤੇ ਇਕ ਪੋਰਨ ਸਾਇਟ 'ਤੇ ਆਪਣੀ ਪ੍ਰੇਮਿਕਾ ਦੀ 'ਇਤਰਾਜਯੋਗ' ਤਸਵੀਰਾਂ ਪੋਸਟ ਕਰਨ ਲਈ ਗ੍ਰਿਫਤਾਰ ਕਰ ਲਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੀ.ਆਈ.ਡੀ. ਅਧਿਕਾਰੀਆਂ ਅਤੇ ਪੂਰਬ ਮੇਦਿਨੀਪੁਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਦੀ ਇਕ ਟੀਮ ਨੇ ਵੀਰਵਾਰ ਰਾਤ ਸੰਯੁਕਤ ਰੂਪ ਤੋਂ ਛਾਪੇਮਾਰੀ ਕਰ ਪੰਸਕੁਰਾ ਪੁਲਸ ਥਾਣਾ ਖੇਤਰ ਦੇ ਨਾਲ 22 ਸਾਲ ਦੇ ਇੰਜੀਨਿਅਰ ਵਿਦਿਆਰਥੀ ਅਨਿਮੇਸ਼ ਬਾਕਸੀ ਉਰਫ ਐਨੀ ਬਾਕਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਮੋਬਾਈਲ ਫੋਨ 'ਚੋਂ ਉਸ ਦੀਆਂ ਕੁਝ ਨਿੱਜੀ ਤਸਵੀਰਾਂ ਹੈੱਕ ਕਰ ਲਈਆਂ ਸਨ। ਇਸ ਤੋਂ ਬਾਅਦ ਉਹ ਉਸ ਨੂੰ ਧਮਕਾਉਣ ਲੱਗਿਆ ਕਿ ਉਸ ਨਾਲ ਬਾਹਰ ਜਾਣ ਜਾਂ ਸ਼ਰੀਰਿਕ ਸਬੰਧ ਬਣਾਉਣ ਤੋਂ ਮਨ੍ਹਾ ਕਰਨ 'ਤੇ ਉਹ ਉਨ੍ਹਾਂ ਤਸਵੀਰਾਂ ਨੂੰ ਸੋਸ਼ਲ ਨੈੱਟਵਰਕਿੰਗ ਸਾਇਟ 'ਤੇ ਸ਼ੇਅਰ ਕਰ ਦੇਵੇਗਾ। 
ਲੜਕੀ ਦੇ ਅਜਿਹਾ ਨਾ ਕਰਨ 'ਤੇ ਉਸ ਨੇ ਉਹ ਤਸਵੀਰਾਂ ਅਤੇ ਵੀਡੀਓ ਨੂੰ ਪੋਰਨ ਸਾਇਟ 'ਤੇ ਪਾ ਦਿੱਤਾ। ਦੋਸ਼ੀ ਨੇ ਉਸ 'ਚ ਲੜਕੀ ਅਤੇ ਉਸ ਦੇ ਪਿਤਾ ਦਾ ਨਾਮ ਵੀ ਪਾ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਅਪਰਾਧ 'ਚ ਵਰਤਿਆ ਮੋਬਾਇਲ ਫੋਨ ਅਤੇ ਲੈਪਟਾਪ ਬਰਾਮਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। 
 


Related News