AI ਇੰਜੀਨੀਅਰ ਖੁਦਕੁਸ਼ੀ ਮਾਮਲਾ: ਪੁਲਸ ਨੇ ਸਹੁਰੇ ਘਰ ਦੇ ਬਾਹਰ ਚਿਪਕਾਇਆ ਨੋਟਿਸ

Friday, Dec 13, 2024 - 03:21 PM (IST)

ਜੌਨਪੁਰ- ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦੀ ਚੱਲ ਰਹੀ ਜਾਂਚ ਦੇ ਸਿਲਸਿਲੇ ਵਿਚ ਬੈਂਗਲੁਰੂ ਪੁਲਸ ਨੇ ਉਨ੍ਹਾਂ ਦੀ ਪਤਨੀ ਨਿਕਿਤਾ ਸਿੰਘਾਨੀਆ ਦੇ ਘਰ 'ਤੇ ਇਕ ਨੋਟਿਸ ਚਿਪਕਾਇਆ। ਨਿਕਿਤਾ ਇਸ ਮਾਮਲੇ 'ਚ ਇਕ ਦੋਸ਼ੀ ਵੀ ਹੈ। ਸਬ-ਇੰਸਪੈਕਟਰ ਸੰਜੀਤ ਕੁਮਾਰ ਦੀ ਅਗਵਾਈ ਵਿਚ 4 ਮੈਂਬਰੀ ਟੀਮ ਸ਼ੁੱਕਰਵਾਰ ਨੂੰ ਸਵੇਰੇ ਕਰੀਬ 11 ਵਜੇ ਖੋਵਾ ਮੰਡੀ ਰਿਜ਼ਵੀ ਖਾਨ ਮੁਹੱਲਾ ਵਿਚ ਨਿਕਿਤਾ ਦੇ ਘਰ ਪਹੁੰਚੀ ਅਤੇ ਨੋਟਿਸ ਚਿਪਕਾਇਆ। 

ਪੁਲਸ ਖੇਤਰ ਅਧਿਕਾਰੀ ਨਗਰ ਆਯੁਸ਼ ਸ਼੍ਰੀਵਾਸਤਵ ਮੁਤਾਬਕ ਬੈਂਗਲੁਰੂ ਪੁਲਸ ਨੇ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਨਿਕਿਤਾ ਸਿੰਘਾਨੀਆ ਆਪਣੇ ਪਤੀ ਅਤੁਲ ਦੀ ਮੌਤ ਦੇ ਆਲੇ-ਦੁਆਲੇ ਦੀ ਹਲਾਤਾਂ ਬਾਰੇ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਅੰਦਰ ਬੈਂਗਲੁਰੂ ਦੇ ਮਰਾਠਾਹੱਲੀ ਪੁਲਸ ਥਾਣੇ ਵਿਚ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ। ਨੋਟਿਸ ਸਿਰਫ਼ ਨਿਕਿਤਾ ਨੂੰ ਸੰਬੋਧਿਤ ਹੈ। 

PunjabKesari

ਨੋਟਿਸ 'ਚ ਨਿਕਿਤਾ ਦੀ ਮਾਂ ਨਿਸ਼ਾ ਸਿੰਘਾਨੀਆ, ਚਾਚਾ ਸੁਸ਼ੀਲ ਸਿੰਘਾਨੀਆ ਅਤੇ ਭਰਾ ਅਨੁਰਾਗ ਸਿੰਘਾਨੀਆ ਸਮੇਤ ਹੋਰ ਦੋਸ਼ੀ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਨ੍ਹਾਂ ਲੋਕਾਂ ਦੇ ਨਾਂ FIR 'ਚ ਹੈ। ਨੋਟਿਸ ਚਿਪਕਾਉਣ ਸਮੇਂ ਘਰ ਦਾ ਮੁੱਖ ਦਰਵਾਜ਼ਾ ਬੰਦ ਸੀ ਅਤੇ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ। ਨੋਟਿਸ 'ਤੇ ਜੋ ਪਤਾ ਦਰਜ ਸੀ, ਉਹ ਨਿਕਿਤਾ ਦਾ ਘਰ ਸੀ। ਬੈਂਗਲੁਰੂ ਪੁਲਸ ਦੀ ਟੀਮ ਵੀਰਵਾਰ ਦੇਰ ਸ਼ਾਮ ਜੌਨਪੁਰ ਪਹੁੰਚੀ। ਐਸ.ਪੀ. ਡਾ. ਅਜੈ ਪਾਲ ਸ਼ਰਮਾ ਨੂੰ ਮਿਲਣ ਉਪਰੰਤ ਟੀਮ ਅਗਲੇਰੀ ਕਾਰਵਾਈ ਲਈ ਥਾਣਾ ਸਿਟੀ ਵਿਖੇ ਪਹੁੰਚੀ। ਨੋਟਿਸ ਤੋਂ ਬਾਅਦ ਟੀਮ ਨੇ ਨਿਕਿਤਾ ਵਲੋਂ ਪਹਿਲਾਂ ਦਰਜ ਕਰਵਾਏ ਗਏ ਕੇਸਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਜੌਨਪੁਰ ਦੀ ਸਿਵਲ ਕੋਰਟ ਦਾ ਦੌਰਾ ਕਰਨ ਦੀ ਯੋਜਨਾ ਬਣਾਈ। 

ਦੱਸ ਦੇਈਏ ਕਿ ਇੰਜੀਨੀਅਰ ਅਤੁਲ ਸੁਭਾਸ਼ (34) ਨੇ 9 ਦਸੰਬਰ ਨੂੰ ਬੇਂਗਲੁਰੂ ਵਿਚ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਖੁਦਕੁਸ਼ੀ ਕਰ ਲਈ ਸੀ। ਨਿਕਿਤਾ ਉਸ ਦੀ ਮਾਂ ਨਿਸ਼ਾ, ਭਰਾ ਅਨੁਰਾਗ ਅਤੇ ਚਾਚਾ ਸੁਸ਼ੀਲ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
 


Tanu

Content Editor

Related News