ਟਲਿਆ ਵੱਡਾ ਹਾਦਸਾ: ਗਰੀਬ ਰਥ ਐਕਸਪ੍ਰੈਸ ਦੀ ਬੋਗੀ ਤੋਂ ਵੱਖ ਹੋਇਆ ਇੰਜਣ, 1 ਕਿਲੋਮੀਟਰ ਨਿਕਲਿਆ ਅੱਗੇ
Saturday, Dec 07, 2024 - 12:25 AM (IST)
ਮਧੁਬਨੀ — ਮਧੂਬਨੀ ਜ਼ਿਲ੍ਹੇ ਦੇ ਜੈਨਗਰ ਤੋਂ ਆਨੰਦ ਵਿਹਾਰ ਜਾਣ ਵਾਲੀ ਗਰੀਬ ਰਥ ਐਕਸਪ੍ਰੈਸ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਜੈਨਗਰ-ਦਰਭੰਗਾ ਰੇਲਵੇ ਸੈਕਸ਼ਨ 'ਤੇ ਗਰੀਬ ਰਥ ਐਕਸਪ੍ਰੈਸ ਦਾ ਇੰਜਣ ਰੇਲ ਦੀ ਬੋਗੀ ਤੋਂ ਵੱਖ ਹੋ ਗਿਆ।
ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਸਰਸਵਤੀ ਚੰਦਰ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 12:43 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਘਟਨਾ ਬਾਰੇ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਦੁਪਹਿਰ 1:10 ਵਜੇ ਤੱਕ ਇੰਜਣ ਨੂੰ ਹੋਰ ਬੋਗੀਆਂ ਨਾਲ ਜੋੜ ਦਿੱਤਾ ਗਿਆ, ਜਿਸ ਤੋਂ ਬਾਅਦ ਰੇਲਗੱਡੀ ਨੂੰ ਅੱਗੇ ਜਾਣ ਲਈ ਮਨਜ਼ੂਰੀ ਦਿੱਤੀ ਗਈ।