ਕੋਲਕਾਤਾ ਹਵਾਈ ਅੱਡੇ ਕੋਲ 11 ਏਕੜ ਜ਼ਮੀਨ ''ਤੇ ਝੁੱਗੀਵਾਸੀਆਂ ਦਾ ਕਬਜ਼ਾ, ਸ਼ਿਕਾਇਤ ਦਰਜ
Sunday, Jan 30, 2022 - 02:18 PM (IST)
ਨਵੀਂ ਦਿੱਲੀ (ਭਾਸ਼ਾ)- ਕੋਲਕਾਤਾ ਹਵਾਈ ਅੱਡੇ ਦੇ ਨੇੜੇ-ਤੇੜੇ ਭਾਰਤੀ ਏਅਰਪੋਰਟ ਅਥਾਰਟੀ (ਏ.ਏ.ਆਈ.) ਦੀ 11 ਏਕੜ ਤੋਂ ਵੱਧ ਜ਼ਮੀਨ 'ਤੇ ਝੁੱਗੀਵਾਸੀਆਂ ਨੇ ਕਬਜ਼ਾ ਕਰ ਰੱਖਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰ ਵਲੋਂ ਸੰਚਾਲਿਤ ਏ.ਏ.ਆਈ. ਨੇ ਇਸ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਪੱਛਮੀ ਬੰਗਾਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਏ.ਏ.ਆਈ. ਅਧਿਕਾਰੀਆਂ ਅਨੁਸਾਰ ਕੋਲਕਾਤਾ ਹਵਾਈ ਅੱਡੇ ਦੀ ਚਾਰਦੀਵਾਰੀ ਦੇ ਬਾਹਰ 5 ਵੱਖ-ਵੱਖ ਹਿੱਸਿਆਂ 'ਚ ਝੁੱਗੀਵਾਸੀ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਹ 5 ਹਿੱਸੇ ਨਾਰਾਇਣਪੁਰ-ਕੈਖਲੀ ਰੋਡ ਨੇੜੇ 11.73 ਏਕੜ ਖੇਤਰ 'ਚ ਫ਼ੈਲੇ ਹਨ, ਜਿਨ੍ਹਾਂ 'ਤੇ ਝੁੱਗੀ ਵਾਸੀਆਂ ਨੇ ਬਾਂਸਾਂ ਨਾਲ ਆਪਣੇ ਘਰ ਬਣਾ ਰੱਖੇ ਹਨ।
ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
ਅਧਿਕਾਰੀਆਂ ਨੇ ਕਹਿਾ ਕਿ ਏ.ਏ.ਆਈ. ਇਸ ਮਾਮਲੇ 'ਚ ਪੱਛਮੀ ਬੰਗਾਲ ਪੁਲਸ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਹਨ। ਕੇਂਦਰ ਨੇ 3 ਅਗਸਤ 2017 ਨੂੰ ਲੋਕ ਸਭਾ ਨੂੰ ਦੱਸਿਆ ਸੀ ਕਿ ਦੇਸ਼ 'ਚ ਏ.ਏ.ਆੀ. ਦੀ 798 ਏਕੜ ਜ਼ਮੀਨ 'ਤੇ ਝੁੱਗੀ ਵਾਸੀਆਂ ਅਤੇ ਹੋਰ ਲੋਕਾਂ ਨੇ ਕਬਜ਼ਾ ਕਰ ਰੱਖਿਆ ਹੈ। ਸਰਕਾਰ ਨੇ ਕਿਹਾ ਸੀ ਕਿ ਏ.ਏ.ਆਈ. ਹੋਰ ਕੰਮਾਂ ਦੇ ਨਾਲ ਹੀ 100 ਤੋਂ ਵੱਧ ਹਵਾਈ ਅੱਡਿਆਂ ਦਾ ਪ੍ਰਬੰਧਨ ਕਰਦਾ ਹੈ ਅਤੇ ਉਸ ਦੇ ਕਬਜ਼ੇ 'ਚ ਕਰੀਬ 55,800 ਏਕੜ ਜ਼ਮੀਨ ਹੈ। ਕੇਂਦਰ ਨੇ ਕਿਹਾ ਸੀ ਕਿ ਏ.ਏ.ਆਈ. ਨੇ ਅਜਿਹੇ ਕਬਜ਼ੇ ਨੂੰ ਹਟਾਉਣ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ