ਝਾਰਖੰਡ ''ਚ ਸੁਰੱਖਿਆ ਬਲਾਂ ਨੇ 2 ਨਕਸਲੀ ਕੀਤੇ ਢੇਰ

Sunday, Feb 24, 2019 - 09:20 AM (IST)

ਝਾਰਖੰਡ ''ਚ ਸੁਰੱਖਿਆ ਬਲਾਂ ਨੇ 2 ਨਕਸਲੀ ਕੀਤੇ ਢੇਰ

ਗੁਮਲਾ-ਝਾਰਖੰਡ ਦੇ ਗੁਮਲਾ 'ਚ ਅੱਜ ਭਾਵ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ 'ਚ ਮੁੱਠਭੇੜ ਹੋਈ। ਇਸ ਮੁੱਠਭੇੜ 'ਚ ਸੁਰੱਖਿਆ ਬਲਾਂ ਨੇ 2 ਨਕਸਲੀਆਂ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੂੰ ਹਾਦਸੇ ਵਾਲੇ ਸਥਾਨ 'ਤੇ AK-47 ਬੰਦੂਕਾਂ ਵੀ ਬਰਾਮਦ ਕੀਤੀਆਂ। ਹੁਣ ਤੱਕ ਇਲਾਕੇ 'ਚ ਖੋਜ ਮੁਹਿੰਮ ਜਾਰੀ ਹੈ ਅਤੇ ਰੁਕ-ਰੁਕ ਕੇ ਫਾਇਰਿੰਗ ਹੋ ਰਹੀ ਹੈ। ਇਲਾਕੇ 'ਚ ਕੁਝ ਨਕਸਲੀਆਂ ਦੇ ਛਿਪੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਇਸ ਤੋਂ ਇਲਾਵਾ ਝਾਰਖੰਡ ਪੁਲਸ ਅਤੇ 209 ਕੋਬਰਾ ਫੌਜ ਡੁਮਰਟੋਲੀ, ਕਾਮਡਾਰਾ , ਰਾਨੀਆ, ਗੁਮਲਾ ਅਤੇ ਖੂੰਟੀ ਸਰਹੱਦੀ ਖੇਤਰਾਂ 'ਚ ਨਕਸਲੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ।


author

Iqbalkaur

Content Editor

Related News