ਛੱਤੀਸਗੜ੍ਹ ’ਚ ਮੁਕਾਬਲਾ, ਇਕ ਨਕਸਲੀ ਢੇਰ
Sunday, Jul 06, 2025 - 01:07 AM (IST)

ਬੀਜਾਪੁਰ-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਸੁਰੱਖਿਆ ਫੋਰਸਾਂ ਨਾਲ ਇਕ ਮੁਕਾਬਲੇ ਦੌਰਾਨ ਇਕ ਨਕਸਲੀ ਮਾਰਿਆ ਗਿਆ। ਬੀਜਾਪੁਰ ਜ਼ਿਲੇ ਦੇ ਨੈਸ਼ਨਲ ਪਾਰਕ ਖੇਤਰ ’ਚ ਮਾਓਵਾਦੀਆਂ ਦੇ ਇਕ ਵੱਡੇ ਕੇਡਰ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਦੀ ਇਕ ਸਾਂਝੀ ਟੀਮ ਨੂੰ ਕਾਰਵਾਈ ਲਈ ਭੇਜਿਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਸੁਰੱਖਿਆ ਫੋਰਸਾਂ ਤੇ ਮਾਓਵਾਦੀਆਂ ਦਰਮਿਆਨ ਮੁਕਾਬਲਾ ਹੋਇਆ। ਮੌਕੇ ਤੋਂ ਇਕ ਨਕਸਲੀ ਦੀ ਲਾਸ਼ ਤੇ ਹਥਿਆਰ ਬਰਾਮਦ ਕੀਤੇ ਗਏ।