ਤਰਾਲ ’ਚ ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਹਿਜ਼ਬੁਲ ਦੇ 3 ਅੱਤਵਾਦੀ ਢੇਰ

Friday, Jan 29, 2021 - 09:25 PM (IST)

ਸ਼੍ਰੀਨਗਰ/ਜੰਮੂ (ਉਦਯ, ਏਜੰਸੀਆਂ) : ਜੰਮੂ-ਕਸ਼ਮੀਰ ਦੇ ਤਰਾਲ ’ਚ ਸੁਰੱਖਿਆ ਫੌਰਸਾਂ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਮੁਕਾਬਲੇ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਪੁਲਸ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋ ਅੱਤਵਾਦੀ ਸਥਾਨਕ ਵਾਸੀ ਹਨ ਅਤੇ ਹਿਜ਼ਬੁਲ ਨਾਲ ਸਬੰਧ ਰੱਖਦੇ ਹਨ। ਹਮਲੇ ’ਚ ਇਕ ਅੱਤਵਾਦੀ ਮਰਹਾਮਾ ਦੇ ਆਰਿਫ ਬਰਸ਼ੀਦ ਦੀ ਪਛਾਣ ਹੋਈ ਸੀ, ਜੋ ਅੱਜ ਹੋਏ ਮੁਕਾਬਲੇ ’ਚ ਮਾਰਿਆ ਗਿਆ। ਇਸ ਤੋਂ ਇਲਾਵਾ 2 ਹੋਰ ਅੱਤਵਾਦੀਆਂ ਦੀ ਪਛਾਣ ਵਾਰਿਸ ਹਸਨ ਨਾਇਕੂ ਅਤੇ ਸਈਦ ਹਾਫਿਜ਼ ਵਜੋ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏ. ਕੇ-47, 2 ਪਿਸਤੌਲ ਅਤੇ 4 ਗ੍ਰਨੇਡ ਵੀ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਸੁਰੱਖਿਆ ਫੋਰਸਾਂ ਨੂੰ ਤਰਾਲ ਦੇ ਮੰਦੋਰਾ ਇਲਾਕੇ ’ਚ ਅੱਤਵਾਦੀਆਂ ਬਾਰੇ ਸੂਚਨਾ ਮਿਲੀ ਸੀ। ਜਿਸ ਦੇ ਅਧਾਰ ’ਤੇ ਫੌਜ, ਪੁਲਸ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕੀਤੀ। ਇਸੇ ਦੌਰਾਨ ਅੱਤਵਾਦੀਆਂ ਨੇ ਫਾਇੰਰਿੰਗ ਸ਼ੁਰੂ ਕਰ ਦਿੱਤੀ।
ਉੱਥੇ ਹੀ ਰਾਜੌਰੀ ਜ਼ਿਲੇ ’ਚ ਇਕ ਧਾਰਮਿਕ ਸਥਾਨ ਨੇੜੇ ਬੰਬ ਧਮਾਕਾ ਹੋਇਆ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਵੀਰਵਾਰ ਰਾਤ ਤਕਰੀਬਨ 1 ਵਜੇ ਪਲਮਾ ਕੋਟੇਧਾਰਾ ਪਿੰਡ ’ਚ ਇਕ ਧਾਰਮਿਕ ਸਥਾਨ ਨੇੜੇ ਵਾਪਰੀ।
ਉਧਰ ਸੋਪੋਰ ਕਸਬੇ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋ ਇਕ ਸ਼ੱਕੀ ਡੱਬਾ ਮਿਲਿਆ। ਇਹ ਡੱਬਾ ਪੁਲਸ ਪੋਸਟ ਨੇੜੇ ਪਿਆ ਸੀ, ਜਿਸ ਨੂੰ ਹਟਾਉਣ ਲਈ ਤੁਰੰਤ ਬੰਬ ਨੂੰ ਡਫਿਊਜ਼ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਪੁਲਸ ਪੋਸਟ ਚੂਰਾ ਨੇੜੇ ਸ਼ੱਕੀ ਹਾਲਤ ’ਚ ਪਏ ਇਕ ਲੋਹੇ ਦੇ ਡੱਬੇ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News