'ਕੇਂਦਰੀ ਬਜਟ ’ਚ ਕੁਦਰਤੀ ਖੇਤੀ ਨੂੰ ਉਤਸ਼ਾਹ ਦੇਣ ’ਤੇ ਜ਼ੋਰ'
Wednesday, Feb 02, 2022 - 11:55 AM (IST)
ਸ਼ਿਮਲਾ (ਰਾਕਟਾ)– ਕੇਂਦਰੀ ਬਜਟ 'ਚ ਕੁਦਰਤੀ ਖੇਤੀ ਨੂੰ ਉਤਸ਼ਾਹ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਐਲਾਨ ਨਾਲ ਹਿਮਾਚਲ ਵਿਚ ਕੁਦਰਤੀ ਖੇਤੀ ਨੂੰ ਉਤਸ਼ਾਹ ਦੇਣ ਲਈ ਕੇਂਦਰ ਤੋਂ ਹੁਣ ਵਾਧੂ ਬਜਟ ਦੀਆਂ ਉਮੀਦਾਂ ਵੀ ਜਾਗੀਆਂ ਹਨ। ਵਿਸ਼ੇਸ਼ ਹੈ ਕਿ ਪਹਾੜੀ ਸੂਬਾ ਹਿਮਾਚਲ ਪਹਿਲਾਂ ਹੀ ਪਦਮਸ਼੍ਰੀ ਸੁਭਾਸ਼ ਪਾਲੇਕਰ ਵਲੋਂ ਪ੍ਰਤੀਬੱਧ ਸੁਭਾਸ਼ ਪਾਲੇਕਰ ਕੁਦਰਤੀ ਖੇਤੀ ਤਰੀਕੇ ਨੂੰ ਸ਼ੁਰੂ ਕਰ ਚੁੱਕਾ ਹੈ, ਜਿਸ ਨੂੰ ਹੁਣ ਦੇਸ਼ ਭਰ ਵਿਚ ਅਪਣਾਏ ਜਾਣ ਦੀ ਤਿਆਰੀ ਹੈ। ਛੋਟੇ ਜਿਹੇ ਪਹਾੜੀ ਸੂਬੇ ਹਿਮਾਚਲ ਵਲੋਂ ਕੀਤੀ ਗਈ ਪਹਿਲ ਅੱਜ ਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪਾ ਰਹੀ ਹੈ। ਕੁਦਰਤੀ ਖੇਤੀ ਤਰੀਕੇ ਨਾਲ ਸੂਬੇ ਵਿਚ ਹੁਣ ਤੱਕ 1,64,756 ਤੋਂ ਵਧ ਕਿਸਾਨ-ਬਾਗਵਾਨਾਂ ਨੂੰ ਟਰੇਂਡ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ 1,59,465 ਕਿਸਾਨ-ਬਾਗਵਾਨ ਪਰਿਵਾਰਾਂ ਨੇ 1 ਲੱਖ ਵਿਘਾ ਤੋਂ ਵੱਧ ਜ਼ਮੀਨ ’ਤੇ ਇਸ ਖੇਤੀ ਤਰੀਕੇ ਨੂੰ ਖੇਤੀ-ਬਾਗਵਾਨਾਂ ਵਿਚ ਅਪਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੁਦਰਤੀ ਖੇਤੀ ਦੀ ਦਿਸ਼ਾ ਵਿਚ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰ ਚੁੱਕੇ ਹਨ। ਸੂਬੇ ਦੇ ਸਾਬਕਾ ਰਾਜਪਾਲ ਆਚਾਰੀਆ ਦੇਵਵਰਤ ਨੇ ਵੀ ਹਿਮਾਚਲ ਵਿਚ ਕੁਦਰਤੀ ਖੇਤੀ ਨੂੰ ਉਤਸ਼ਾਹ ਦੇਣ ਦੀ ਦਿਸ਼ਾ ਵਿਚ ਕੰਮ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਆਪਣੇ ਪਹਿਲੇ ਹੀ ਬਜਟ ਵਿਚ ਕੁਦਰਤੀ ਖੇਤੀ ਖੁਸ਼ਹਾਲ ਕਿਸਾਨ ਯੋਜਨਾ ਦਾ ਐਲਾਨ ਕੀਤਾ ਸੀ।
ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਕੁਦਰਤੀ ਖੇਤੀ ’ਤੇ ਵਿਸ਼ਾ ਹੋਵੇਗਾ ਸ਼ੁਰੂ, ਮੁੱਖ ਸਕੱਤਰ ਦੇ ਨਿਰਦੇਸ਼
ਸੂਬੇ ਵਿਚ ਕੁਦਰਤੀ ਖੇਤੀ ਖੁਸ਼ਹਾਲ ਕਿਸਾਨ ਯੋਜਨਾ ਨੂੰ ਲੈ ਕੇ ਮੰਗਲਵਾਰ ਨੂੰ ਮੁੱਖ ਸਕੱਤਰ ਆਰ. ਐੱਸ. ਸਿੰਘ ਦੀ ਪ੍ਰਧਾਨਗੀ ਹੇਠ ਇਕ ਬੈਠਕ ਹੋਈ। ਇਸ ਦੌਰਾਨ ਮੁੱਖ ਸਕੱਤਰ ਨੇ ਸੂਬੇ ਦੀਆਂ ਦੋਵੇਂ ਖੇਤੀ ਅਤੇ ਬਾਗਵਾਨੀ ਯੂਨੀਵਰਸਿਟੀਆਂ ਨੂੰ ਕੁਦਰਤੀ ਖੇਤੀ ਨੂੰ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਕਲਾਸਾਂ ਵਿਚ ਵਿਸ਼ੇ ਦੇ ਰੂਪ ਵਿਚ ਛੇਤੀ ਸ਼ੁਰੂ ਕਰਨ ਲਈ ਕਿਹਾ। ਬੈਠਕ ਵਿਚ ਯੋਜਨਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਰਾਜੇਸ਼ਵਰ ਸਿੰਘ ਚੰਦੇਲ ਨੇ ਕੁਦਰਤੀ ਖੇਤੀ ਦੀਆਂ ਸਰਗਰਮੀਆਂ ’ਤੇ ਪੇਸ਼ਕਾਰੀ ਦਿੱਤੀ। ਸੂਬਾ ਪ੍ਰਾਜੈਕਟ ਨਿਰਦੇਸ਼ਕ ਰਾਕੇਸ਼ ਕੰਵਰ ਨੇ ਸ਼ਿਮਲਾ ਜ਼ਿਲੇ ਵਿਚ ਕੁਦਰਤੀ ਖੇਤੀ ਉਤਪਾਦ ਵਿਕਰੀ ਕੇਂਦਰ ਖੋਲ੍ਹਣ ਦੀ ਜਾਣਕਾਰੀ ਦਿੱਤੀ। ਬੈਠਕ ਵਿਚ ਪਸ਼ੂਪਾਲਣ, ਬਾਗਵਾਨ, ਮਾਰਕੀਟਿੰਗ ਬੋਰਡ, ਖੇਤੀ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।