ਰਾਹਤ ਭਰੀ ਖ਼ਬਰ; ਕੋਰੋਨਾ ਤੋਂ ਬਚਾਅ ਲਈ ਦੇਸ਼ ’ਚ ਦੋ ਹੋਰ ਟੀਕਿਆਂ ਅਤੇ ਦਵਾਈ ਨੂੰ ਮਿਲੀ ਐਮਰਜੈਂਸੀ ਮਨਜ਼ੂਰੀ
Tuesday, Dec 28, 2021 - 12:22 PM (IST)
ਨਵੀਂ ਦਿੱਲੀ— ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ. ਓ.) ਨੇ ਕੋਰੋਨਾ ਵਾਇਰਸ ਖ਼ਿਲਾਫ਼ ਐਮਰਜੈਂਸੀ ਇਸਤੇਮਾਲ ਲਈ ਟੀਕਿਆਂ- ਕੋਰਬੇਵੈਕਸ, ਕੋਵੋਵੈਕਸ, ਵਾਇਰਸ ਰੋਕੂ ਦਵਾਈ ਮੋਲਨੁਪਿਰਾਵਿਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ। ਟਵੀਟ ਕਰਦਿਆਂ ਮਨਸੁੱਖ ਨੇ ਦੇਸ਼ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਮੋਲਨੁਪਿਰਾਵਿਰ ਇਕ ਐਂਟੀ ਵਾਇਰਲ ਦਵਾਈ ਹੈ, ਜੋ ਕਿ ਕੋਵਿਡ-19 ਦੇ ਬਾਲਗ ਰੋਗੀਆਂ ਦੇ ਇਲਾਜ ਲਈ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਕੀਤੀ ਜਾਵੇਗੀ। ਇਹ ਦਵਾਈ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾ ਸਕੇਗੀ, ਜਿਨ੍ਹਾਂ ਨੂੰ ਬੀਮਾਰੀ ਤੋਂ ਬਹੁਤ ਜ਼ਿਆਦਾ ਖਤਰਾ ਹੋਵੇ।
ਇਹ ਵੀ ਪੜ੍ਹੋ : ਦੇਸ਼ 'ਚ ਓਮੀਕ੍ਰੋਨ ਦੇ ਫੜੀ ਰਫ਼ਤਾਰ, ਕੁੱਲ 653 ਮਾਮਲੇ ਆਏ ਸਾਹਮਣੇ
ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵਿਡ-19 ਰੋਕੂ ਟੀਕੇ ‘ਕੋਵੋਵੈਕਸ’ ਅਤੇ ਬਾਇਓਲੌਜੀਕਲ-ਈ ਕੰਪਨੀ ਦੇ ਟੀਕੇ ‘ਕੋਰਬੇਵੈਕਸ’ ਨੂੰ ਕੁਝ ਸ਼ਰਤਾਂ ’ਤੇ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ-19 ਰੋਕੂ ਦਵਾਈ ਮੋਲਨੁਪਿਰਾਵਿਰ (ਗੋਲੀ) ਦੀ ਐਮਰਜੈਂਸੀ ਸਥਿਤੀ ’ਚ ਇਸਤੇਮਾਲ ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਸਾਰੀਆਂ ਸਿਫ਼ਾਰਸ਼ਾਂ ਨੂੰ ਅੰਤਿਮ ਮਨਜ਼ੂਰੀ ਦੇਣ ਲਈ ਭਾਰਤ ਦੇ ਡਰੱਗ ਕੰਟਰੋਲਰ (ਡੀ. ਸੀ. ਜੀ. ਆਈ.) ਕੋਲ ਭੇਜਿਆ ਗਿਆ ਸੀ। ਸੀ. ਡੀ. ਐੱਸ. ਸੀ. ਓ. ਦੀ ਮਾਹਰ ਕਮੇਟੀ ਵਲੋਂ ਅਧਿਐਨ ਮਗਰੋਂ ਦੋਹਾਂ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ। ਡੀ. ਸੀ. ਜੀ. ਆਈ. ਦੀ ਮਨਜ਼ੂਰੀ ਦੇ ਆਧਾਰ ’ਤੇ ਹੀ ਹੁਣ ਪੁਣੇ ਸਥਿਤ ਕੰਪਨੀ ਟੀਕੇ ਦੀ ਖ਼ੁਰਾਕ ਦਾ ਨਿਰਮਾਣ ਅਤੇ ਭੰਡਾਰਣ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਤਿਆਰੀ; ਭਾਜਪਾ, ਕੈਪਟਨ ਅਤੇ ਢੀਂਡਸਾ ਮਿਲ ਕੇ ਲੜਨਗੇ ਚੋਣਾਂ
ਡਬਲਯੂ. ਐੱਚ. ਓ. ਨੇ 17 ਦਸੰਬਰ ਨੂੰ ‘ਕੋਵੋਵੈਕਸ’ ਟੀਕੇ ਦੀ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਉੱਥੇ ਹੀ ਸੀ. ਡੀ. ਐੱਸ. ਸੀ. ਓ. ਨੇ ਕੋਵਿਡ-19 ਰੋਕੂ ਦਵਾਈ ਮੋਲਨੁਪਿਰਾਵਿਰ ਦੀ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਨੂੰ ਵੀ ਮਨਜ਼ੂਰੀ ਦਿੱਤੀ ਹੈ। ਅਮਰੀਕੀ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ ਨੇ ਹਾਲ ਹੀ ਵਿਚ ‘ਮਰਕ’ ਕੰਪਨੀ ਦੀ ਕੋਵਿਡ-19 ਰੋਕੂ ਮੋਲਨੁਪਿਰਾਵਿਰ ਦਵਾਈ ਨੂੰ ਵਾਇਰਸ ਦੇ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ, ਜਿਨ੍ਹਾਂ ਨੂੰ ਇਸ ਬੀਮਾਰੀ ਤੋਂ ਖ਼ਤਰਾ ਵਧ ਹੈ। ਇਕਾਂਤਵਾਸ ਵਿਚ ਰਹਿਣ ਵਾਲੇ ਮਾਮੂਲੀ ਜਾਂ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਇਸ ਗੋਲੀ ਨੂੰ 5 ਦਿਨ ਤਕ ਵਿਚ ਦੋ ਵਾਰ ਲੈਣਾ ਹੋਵੇਗਾ।
ਇਹ ਵੀ ਪੜ੍ਹੋ : ਮਾਂ ਦੀ ਬੈੱਡ ’ਤੇ ਲਾਸ਼ ਵੇਖ ਕੇ ਰੋਂਦੇ ਬੱਚੇ ਬੋਲੇ- ‘ਮੰਮੀ ਉਠੋ, ਬੋਲਦੇ ਕਿਉਂ ਨਹੀਂ’