ਇੰਡੀਗੋ ਜਹਾਜ਼ ਦੀ ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ, 160 ਤੋਂ ਵੱਧ ਯਾਤਰੀ ਸਨ ਸਵਾਰ

Wednesday, Aug 23, 2023 - 01:24 AM (IST)

ਇੰਡੀਗੋ ਜਹਾਜ਼ ਦੀ ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ, 160 ਤੋਂ ਵੱਧ ਯਾਤਰੀ ਸਨ ਸਵਾਰ

ਨੈਸ਼ਨਲ ਡੈਸਕ : ਵਾਰਾਣਸੀ ਤੋਂ ਉਡਾਣ ਭਰਨ ਵਾਲੇ ਇਕ ਇੰਡੀਗੋ ਜਹਾਜ਼ ਨੂੰ ‘ਹਾਈਡ੍ਰੋਲਿਕ’ ਸਮੱਸਿਆ ਕਾਰਨ ਮੰਗਲਵਾਰ ਸ਼ਾਮ ਨੂੰ ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰ ਨੇ ਦੱਸਿਆ ਕਿ ਜਹਾਜ਼ ’ਚ ‘ਹਾਈਡ੍ਰੋਲਿਕ’ ਸਮੱਸਿਆ ਸੀ ਤੇ ਏਅਰਪੋਰਟ ’ਤੇ ਪੂਰੀ ਤਰ੍ਹਾਂ ਐਮਰਜੈਂਸੀ ਐਲਾਨ ਦਿੱਤੀ ਗਈ। ਇੰਡੀਗੋ ਨੇ ਇਸ ਘਟਨਾ ’ਤੇ ਅਜੇ ਕੋਈ ਬਿਆਨ ਨਹੀਂ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਦੱਸਿਆ ਕਿ ਜਹਾਜ਼ ’ਚ ਹਾਈਡ੍ਰੌਲਿਕ ਸਮੱਸਿਆ ਸੀ ਅਤੇ ਹਵਾਈ ਅੱਡੇ ’ਤੇ ਪੂਰਨ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਘਟਨਾ ’ਤੇ ਇੰਡੀਗੋ ਵੱਲੋਂ ਤੁਰੰਤ ਕੋਈ ਬਿਆਨ ਨਹੀਂ ਆਇਆ।

ਇਹ ਖ਼ਬਰ ਵੀ ਪੜ੍ਹੋ : ਚਰਿੱਤਰ ’ਤੇ ਸ਼ੱਕ, ਮਾਂ ਨੂੰ ਮੋਬਾਈਲ ਤੋਂ ਮੈਸੇਜ ਕਰਦੀ ਦੇਖ ਨਾਬਾਲਗ ਪੁੱਤ ਨੇ ਕੁਹਾੜੀ ਮਾਰ ਕੀਤਾ ਕਤਲ

ਇਸ ਤੋਂ ਪਹਿਲਾਂ ਦਿਨ ਵੇਲੇ ਸੋਮਵਾਰ ਨੂੰ ਮੁੰਬਈ ਤੋਂ ਰਾਂਚੀ ਇੰਡੀਗੋ ਦੀ ਇਕ ਫਲਾਈਟ ਨੂੰ ਇਕ ਯਾਤਰੀ ਨੂੰ ਖੂਨ ਦੀ ਉਲਟੀ ਆਉਣ ਤੋਂ ਬਾਅਦ  ਨਾਗਪੁਰ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਨਾਗਪੁਰ ’ਚ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀ ਮੁਤਾਬਕ ਰਾਤ ਤਕਰੀਬਨ 8 ਵਜੇ ਯਾਤਰੀ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਦੀ ਪਛਾਣ ਦੇਵਾਨੰਦ ਤਿਵਾਰੀ ਵਜੋਂ ਹੋਈ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ਾਂ ਤੋਂ 100 ਕਿਲੋ ਹੈਰੋਇਨ ਸਮੱਗਲਿੰਗ ਕਰ ਚੁੱਕੇ ਮਨੀ ਕਾਲੜਾ ਨੂੰ NCB ਨੇ ਕੀਤਾ ਗ੍ਰਿਫ਼ਤਾਰ

ਕੇ.ਆਈ.ਐੱਮ.ਐੱਸ. ਹਸਪਤਾਲ ਦੇ ਡੀ.ਜੀ.ਐੱਮ., ਬ੍ਰਾਂਡਿੰਗ ਅਤੇ ਕਮਿਊਨੀਕੇਸ਼ਨਜ਼ ਏਜ਼ਾਜ਼ ਸ਼ਮੀ ਨੇ ਕਿਹਾ ਕਿ 62 ਸਾਲਾ ਤਿਵਾੜੀ ਸੀਕੇਡੀ (ਕ੍ਰੋਨਿਕ ਕਿਡਨੀ ਦੀ ਬੀਮਾਰੀ) ਅਤੇ ਤਪਦਿਕ ਤੋਂ ਪੀੜਤ ਸੀ ਅਤੇ ਉਸ ਨੂੰ ਖੂਨ ਦੀਆਂ ਉਲਟੀਆਂ ਵੀ ਆਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News