ਮੈਸੂਰ 'ਚ IAF ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Wednesday, Oct 02, 2019 - 02:01 PM (IST)

ਮੈਸੂਰ 'ਚ IAF ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ—ਕਰਨਾਟਕ ਦੇ ਮੈਸੂਰ 'ਚ ਅੱਜ ਭਾਵ ਬੁੱਧਵਾਰ ਨੂੰ ਆਈ. ਏ. ਐੱਫ. ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਤਕਨੀਕੀ ਖਰਾਬੀ ਦੇ ਕਾਰਨ ਹਵਾਈ ਫੌਜ ਦੇ ਐੱਮ. ਆਈ-17 ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ ਪਰ ਇਸ ਦੌਰਾਨ ਕਿਸੇ ਵੀ ਤਰ੍ਰਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

PunjabKesari

ਪੁਲਸ ਨੇ ਦੱਸਿਆ ਹੈ ਕਿ ਇਹ ਹੈਲੀਕਾਪਟਰ ਬੰਨੀਮਨਤਾਪਾ ਸਟੇਡੀਅਮ 'ਚ ਆਯੋਜਿਤ ਏਅਰ ਸ਼ੋਅ 'ਚ ਹਿੱਸਾ ਲੈਣ ਲਈ ਆਇਆ ਸੀ। ਇਸ ਦੌਰਾਨ ਕੁਝ ਤਕਨੀਕੀ ਖਰਾਬੀ ਕਾਰਨ ਇਸ ਦੀ ਅਰਾਕੇਰੇ ਬੋਰ ਪਿੰਡ ਦੇ ਇੱਕ ਮੈਦਾਨ 'ਚ ਲੈਂਡਿੰਗ ਕਰਵਾਉਣੀ ਪਈ।


author

Iqbalkaur

Content Editor

Related News