ਜਹਾਜ਼ ’ਚ ਯਾਤਰੀ ਦੀ ਵਿਗੜੀ ਸਿਹਤ ਤਾਂ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ, ਫਿਰ ਵੀ ਨਹੀਂ ਬਚੀ ਜਾਨ

03/13/2022 4:57:59 PM

ਭੁਵਨੇਸ਼ਵਰ- ਬੇਂਗਲੁਰੂ ਤੋਂ ਕੋਲਕਾਤਾ ਵੱਲ ਜਾ ਰਹੇ ਏਅਰ ਏਸ਼ੀਆ ਦੇ ਜਹਾਜ਼ ’ਚ ਸਵਾਰ ਇਕ ਯਾਤਰੀ ਦੀ ਸਿਹਤ ਅਚਾਨਕ ਵਿਗੜ ਗਈ। ਇਸ ਕਾਰਨ ਜਹਾਜ਼ ਦੀ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਜਹਾਜ਼ ਦੀ ਲੈਂਡਿੰਗ ਹੁੰਦੇ ਹੀ ਯਾਤਰੀ ਨੂੰ ਭੁਵਨੇਸ਼ਵਰ ਕੈਪਿਟਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੇ ਆਪਣੇ ਪੁੱਤ ਨੂੰ ਵੇਖ ਭਾਵੁਕ ਹੋਏ ਪਿਤਾ, ਕਿਹਾ- ਇਹ ਮੇਰਾ ਨਹੀਂ, ਮੋਦੀ ਜੀ ਦਾ ਬੇਟਾ ਹੈ

ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਮੇਦਨੀਪੁਰ ਵਾਸੀ 33 ਸਾਲਾ ਤੈਮੁਰ ਅਲੀ ਖਾਨ ਨਾਮੀ ਇਕ ਯਾਤਰੀ ਏਅਰ ਏਸ਼ੀਆ ਫਲਾਈਟ ’ਚ ਯਾਤਰਾ ਕਰ ਰਿਹਾ ਸੀ। ਫਲਾਈਟ ’ਚ ਹੀ ਉਸ ਦੀ ਸਿਹਤ ਖਰਾਬ ਹੋ ਗਈ। ਇਸ ਤੋਂ ਬਾਅਦ ਫਲਾਈਟ ਨੂੰ ਭੁਵਨੇਸ਼ਵਰ ਹਵਾਈ ਅੱਡੇ ਵੱਲ ਲਿਜਾਇਆ ਗਿਆ। ਅਚਾਨਕ ਸਿਹਤ ਖਰਾਬ ਹੋ ਜਾਣ ਕਾਰਨ ਭੁਵਨੇਸ਼ਵਰ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਸਭ ਤੋਂ ਪਹਿਲਾਂ ਬੀਮਾਰ ਯਾਤਰੀ ਤੈਮੂਰ ਨੂੰ ਫਲਾਈਟ ’ਚ ਹੀ ਮੈਡੀਕਲ ਸਹੂਲਤ ਦਿੱਤੀ ਗਈ। ਜਦੋਂ ਹਾਲਾਤ ਕੰਟਰੋਲ ਤੋਂ ਬਾਹਰ ਦਿੱਸੇ ਤਾਂ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। 

ਇਹ ਵੀ ਪੜ੍ਹੋ: ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਬਣਾਇਆ ਸ਼ਰਨਾਰਥੀ, ਯੂਨਾਈਟਿਡ ਸਿੱਖਸ ਇੰਝ ਕਰ ਰਿਹੈ ਮਦਦ

ਇਸ ਸਬੰਧ ’ਚ ਭੁਵਨੇਸ਼ਵਰ ਹਵਾਈ ਅੱਡੇ ਵਲੋਂ ਕਿਹਾ ਗਿਆ ਹੈ ਕਿ ਭੁਵਨੇਸ਼ਵਰ ਹਵਾਈ ਅੱਡੇ ’ਤੇ ਜਹਾਜ਼ ਸਵੇਰੇ 7 ਵਜ ਕੇ 56 ਮਿੰਟ ’ਤੇ ਉਤਰਿਆ। ਇੱਥੋਂ ਤੁਰੰਤ ਬਾਅਦ ਯਾਤਰੀ ਨੂੰ ਹਸਪਤਾਲ ਭੇਜਿਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ: ਦੇਸ਼ ਦੇ ‘ਸਿਆਸੀ ਆਈਨੇ’ ’ਚ ਸਭ ਤੋਂ ਬੁਰਾ ਸਮਾਂ ਵੇਖ ਰਹੀ ਹੈ ਕਾਂਗਰਸ


Tanu

Content Editor

Related News